ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਜੈਨਾਚਾਰੀਆ ਸ਼੍ਰੀ ਵਿਜੇ ਵੱਲਭ ਸੂਰੀਸ਼ਵਰ ਜੀ ਦੀ 151ਵੀਂ ਜਯੰਤੀ ਤੇ ਲੋਕਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ, ਜੈਨਾਚਾਰੀਆ ਸ਼੍ਰੀ ਵਿਜੈ ਵੱਲਭ ਸੂਰੀਸ਼ਵਰ ਜੀ ਨੂੰ ‘ਅਜੋਕੇ ਸਮੇਂ (1870-1954 ਈ.) ਦੇ ਸਭ ਤੋਂ ਭਰਮਾਏ ਸੰਤਾਂ’ ਵਜੋਂ ਦਰਸਾਇਆ ਅਤੇ ਲੋਕਾਂ ਨੂੰ ਜੈਨ ਸੰਤ ਦੀ ਮਿਸਾਲ ਦੀ ਨਕਲ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨੇ ਨਿਰਸਵਾਰਥ ਭਾਵ ਨਾਲ ਭਗਵਾਨ ਮਹਾਵੀਰ ਦਾ ਅਹਿੰਸਾ ਅਤੇ ਸਰਵ ਵਿਆਪੀ ਸ਼ਾਂਤੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।
ਦੇਸ਼ ਦੇ ਹਰ ਕੋਨੇ-ਕੋਨੇ ‘ਚ ਵਿੱਦਿਆ ਫੈਲਾਉਣ ‘ਚ ਜੈਨਾਚਾਰੀਆ ਸੂਰੀਸ਼ਵਰ ਜੀ ਦੇ ਵਿਸ਼ਾਲ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਨ੍ਹਾਂ ਦੀਆਂ ਸਮਾਜਿਕ ਕੋਸ਼ਿਸ਼ਾਂ ਦਾ ਵੱਡਾ ਲਾਭ ਲੈਂਦਾ ਰਿਹਾ ਹੈ। 100 ਸਾਲ ਪਹਿਲਾਂ ਗੁਜਰਾਂਵਾਲਾ ‘ਚ ਸਥਾਪਿਤ ਇੱਕ ਗੁਰੂਕੁਲ, ਅਤੇ ਲੁਧਿਆਣਾ, ਹੁਸ਼ਿਆਰਪੁਰ, ਮਲੇਰਕੋਟਲਾ, ਜ਼ੀਰਾ, ਜੰਡਿਆਲਾ ਗੁਰੂ, ਨਕੋਦਰ, ਸੁਨਾਮ ਅਤੇ ਫਾਜ਼ਿਲਕਾ ‘ਚ ਬਹੁਤ ਸਾਰੇ ਕਾਲਜ ਅਤੇ ਸਕੂਲ ਸਨ ਜੋ ਸਿੱਖਿਆ ਦੇ ਖੇਤਰ ਵਿਚ ਸੰਤ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਦੀ ਜੀਵਤ ਗਵਾਹੀ ਸਨ ਦਿੰਦੇ ਹਨ। ਸੰਤ ਨੂੰ ਮਹਾਨ ਸਮਾਜ ਸੁਧਾਰਕ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੈਨਾਚਾਰੀਆ ਸ਼੍ਰੀ ਵਿਜੇ ਵੱਲਭ ਸੂਰੀਸ਼ਵਰ ਜੀ ਨੂੰ ਜਨਮ ਸ਼ਤਾਬਦੀ (150 ਵੀਂ ਜਨਮ ਦਿਵਸ) ਦੀ ਸਮਾਪਤੀ ‘ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦਾਂ ਹਾਂ। ਅੱਜ ਦੇ ਨੌਜਵਾਨਾਂ ਨੂੰ ਸੰਤ ਵੱਲੋਂ ਦਿੱਤੇ ਗਏ ਸ਼ਾਂਤੀ, ਸਦਭਾਵਨਾ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੰਤ ਆਚਾਰੀਆ ਵਿਜੇ ਵੱਲਭ ਸੂਰੀਸ਼ਵਰ ਜੀ ਦੀ 151ਵੀਂ ਜਯੰਤੀ ਮੌਕੇ ‘ਸ਼ਾਂਤੀ ਦੀ ਮੂਰਤੀ’ ਦੀ ਘੁੰਡ ਚੁਕਾਈ ਕੀਤੀ ਗਈ। ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਟੈਚੂ ਆਫ ਪੀਸ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਵਿਸ਼ਵ ਦੀ ਮਨੁੱਖਤਾ ਨੂੰ ਸ਼ਾਂਤੀ, ਅਹਿੰਸਾ ਤੇ ਭਾਈਚਾਰੇ ਦਾ ਰਸਤਾ ਦਿਖਾਇਆ ਹੈ। ਇਹ ਉਹ ਸੰਦੇਸ਼ ਹੈ ਜਿਨ੍ਹਾਂ ਦੀ ਪ੍ਰੇਰਣਾ ਵਿਸ਼ਵ ਨੂੰ ਭਾਰਤ ਤੋਂ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਆਚਾਰੀਆ ਵਿਜੇ ਵੱਲਭ ਜੀ ਨੇ ਸਿੱਖਿਆ ਦੇ ਖੇਤਰ ‘ਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਕਿਸਮਤ ਵਾਲੀ ਗੱਲ ਹੈ ਕਿ ਮੈਨੂੰ ਦੇਸ਼ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ‘ਸਟੈਚੂ ਆਫ ਯੂਨਿਟੀ’ ਦੀ ਘੁੰਡ ਚੁਕਾਈ ਦਾ ਮੌਕਾ ਦਿੱਤਾ।