Controversial statement by : ਅੰਬਾਲਾ : ਹਰਿਆਣਾ ਦੇ ਅੰਬਾਲਾ ‘ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਪੁੱਜੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਕਿਸਾਨਾਂ ਦੇ ਵਿਰੋਧ ਤੋਂ ਗੁੱਸੇ ‘ਚ ਆਏ ਕਟਾਰੀਆ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਵਿਰੋਧ ਹੀ ਕਰਨਾ ਸੀ ਤਾਂ ਉਹ ਕਿਤੇ ਹੋਰ ਮਰ ਲੈਂਦੇ। ਦਰਅਸਲ ਕਟਾਰੀਆ ਦੇ ਅੰਬਾਲਾ ਪੁੱਜਣ ‘ਤੇ ਕਿਸਾਨ ਸੰਗਠਨਾਂ ਦੇ ਲੋਕਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਗਟਾਇਆ। ਇਸ ਦੌਰਾਨ ਮੋਦੀ ਸਰਕਾਰ ਤੋਂ ਕਟਾਰੀਆ ਖਿਲਾਫ ਕਿਸਾਨਾਂ ਨੇ ਖੂਬ ਨਾਅਰੇਬਾਜ਼ੀ ਕੀਤੀ।
ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਅੰਬਾਲਾ ‘ਚ 7-8 ਪ੍ਰੋਗਰਾਮ ਹਨ। ਜੇਕਰ ਕਿਸਾਨਾਂ ਨੂੰ ਉਨ੍ਹਾਂ ਦਾ ਵਿਰੋਧ ਹੀ ਕਰਨਾ ਸੀ ਤਾਂ ਕਿਤੇ ਹੋਰ ਮਰ ਲੈਂਦੇ। ਮੈਂ ਭਗਵਾਨ ਤੋਂ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਚੰਗੀ ਬੁੱਧੀ ਦੇਵੇ। ਉਥੇ ਵਿਰੋਧ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਉਹ ਦਮ ਲੈਣਗੇ। ਕਟਾਰੀਆ ਪੰਜ ਸਾਲ ‘ਚ ਨਜ਼ਰ ਨਹੀਂ ਆਏ ਅਤੇ ਹੁਣ ਜਦੋਂ ਨਜ਼ਰ ਆਏ ਤਾਂ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਿਸਾਨਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਦਰਜ ਕੀਤੇ ਗਏ ਮੁਕੱਦਮਿਆਂ ਦਾ ਵੀ ਵਿਰੋਧ ਕੀਤਾ।
ਇਸੇ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਰਿਆਣਾ ਖੇਤੀ ਮੰਤਰੀ ਜੇ. ਪੀ. ਦਲਾਲ ਨੇ ਵੱਡਾ ਬਿਆਨ ਦਿੱਤਾ ਹੈ। ਜੇ. ਪੀ. ਦਲਾਲ ਨੇ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਨੂੰ ਮੋਦੀ ਦਾ ਚਿਹਰਾ ਪਸੰਦ ਨਹੀਂ ਹੈ। ਇਹ ਵਿਦੇਸ਼ੀ ਤਾਕਤਾਂ ਕਿਸਾਨਾਂ ਨੂੰ ਅੱਗੇ ਕਰਕੇ ਰੁਕਾਵਟ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਸਾਲ ‘ਚ ਕਿਸਾਨਾਂ ਦਾ ਬਹੁਤ ਭਲਾ ਕੀਤਾ ਹੈ। ਜੇਕਰ ਉਨ੍ਹਾਂ ਨਾਲ ਕੁਝ ਗਲਤ ਹੋਵੇਗਾ ਤਾਂ ਅਸੀਂ ਠੀਕ ਕਰਨ ਨੂੰ ਤਿਆਰ ਹਾਂ। ਕਿਸਾਨਾਂ ਨੇ ਦੇਸ਼ ਦੇ ਖਾਧ ਭੰਡਾਰ ਭਰੇ ਪਰ ਕਿਸਾਨ ਦੀ ਹਾਲਤ ਨਹੀਂ ਸੁਧਰੀ, ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੁਰਾਣੇ ਸਿਸਟਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਲ ਰਹੇ ਹਨ। ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਚੱਲ ਰਹੀ ਹੈ ਤੇ ਜਲਦ ਹੀ ਆਰ ਜਾਂ ਪਾਰ ਦੇ ਫੈਸਲੇ ਦੀ ਸੰਭਾਵਨਾ ਹੈ।