Farmers on Kundli : ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕੁੰਡਲੀ ਬਾਰਡਰ ‘ਤੇ ਡਟ ਗਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਵੀ ਵਾਪਸ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਅੰਨਦਾਤਾ ਦੇ ਕਾਰਨ ਹੀ ਦੇਸ਼ ‘ਚ ਖੁਸ਼ਹਾਲੀ ਹੈ। ਉਨ੍ਹਾਂ ਦੇ ਸ਼ਾਂਤੀਪੂਰਵਕ ਧਰਨੇ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ‘ਤੇ ਬਲ ਦਾ ਇਸਤੇਮਾਲ ਕੀਤਾ ਗਿਆ। ਕਿਸਾਨ ਆਪਣੀਆਂ ਸਾਰੀਆਂ ਜਾਇਜ਼ ਮੰਗਾਂ ਲਈ ਮਰਦੇ ਦਮ ਤਕ ਸੰਘਰਸ਼ ਦਾ ਮਨ ਬਣਾ ਚੁੱਕਾ ਹੈ। ਸਰਕਾਰ ਨੂੰ ਦਮਨਕਾਰੀ ਨੀਤੀ ਛੱਡ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਤਿੰਨ ਕਾਨੂੰਨ ਕਿਸਾਨ ਵਿਰੋਧੀ ਹਨ। ਕਿਸਾਨ ਇਨ੍ਹਾਂ ਖਿਲਾਫ ਸ਼ਾਂਤੀਪੂਰਵਕ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।
ਕਾਨੂੰਨ ਵਾਪਸ ਲੈਣ ਦੀ ਬਜਾਏ ਕਿਸਾਨਾਂ ਨੂੰ ਸ਼ਾਂਤੀਪੂਰਵਕ ਆਪਣਾ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ‘ਤੇ ਵਾਟਰ ਕੈਨਨ ਚਲਾਈ ਜਾ ਰਹੀ ਹੈ। ਸਾਡੇ ਨਾਲ ਗਲਤ ਹੋ ਰਿਹਾ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਸਾਰਿਆਂ ਦਾ ਅਧਿਕਾਰ ਹੈ। ਸਰਕਾਰ ਨਹੀਂ ਮੰਨੇਗੀ ਤਾਂ ਕਿਸਾਨ ਆਪਣੀ ਰਣਨੀਤੀ ਬਣਾ ਕੇ ਅੱਗੇ ਦੀ ਕਾਰਵਾਈ ਕਰਨਗੇ। ਜਦੋਂ ਤੱਕ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੋਵੇਗੀ, ਅੰਦੋਲਨ ਜਾਰੀ ਰਹੇਗਾ, ਅੱਜ ਸਾਰੇ ਕਿਸਾਨ ਸੰਗਠਨਾਂ ਨੇ ਬੈਠਕ ‘ਚ ਫੈਸਲਾ ਲਿਆ ਹੈ ਕਿ ਫਿਲਹਾਲ ਜਿਥੇ ਬੈਠੇ ਹਾਂ ਉਥੇ ਹੀ ਰਹਾਂਗੇ। ਦਿੱਲੀ ਦੀ ਆਰਥਿਕ ਨਾਕਾਬੰਦੀ ਕਰਨ ਤੋਂ ਪਿੱਛੇ ਨਹੀਂ ਹਟਾਂਗੇ. ਕਿਸਾਨ ਹੱਕ ਲਈ ਸੜਕ ‘ਤੇ ਆ ਗਿਆ ਹੈ ਤੇ ਤਿੰਨੋਂ ਕਾਨੂੰਨਾਂ ਨੂੰ ਹਰ ਹਾਲ ‘ਚ ਵਾਪਸ ਕਰਾਇਆ ਜਾਵੇਗਾ।
ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਸਰਕਾਰ ਜਦੋਂ ਤੱਕ ਤਿੰਨੋਂ ਕਾਨੂੰਨਾਂ ‘ਚ ਸੋਧ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦਿੰਦੀ ਉਦੋਂ ਤਕ ਵਾਅਦੇ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ ਤੇ ਇਸ ਲਈ ਜੇਕਰ ਉਨ੍ਹਾਂ ਨੂੰ 6 ਮਹੀਨੇ ਲਈ ਵੀ ਸੜਕ ‘ਤੇ ਰਹਿਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਕਿਸਾਨਾਂ ਨੂੰ ਕੋਰੋਨਾ ਦੇ ਨਾਂ ਤੋਂ ਰਾਇਆ ਜਾ ਰਿਹਾ ਹੈ। ਜਦੋਂ ਸਿਆਸੀ ਦਲ ਰੈਲੀਆਂ ਕਰਦੇ ਹਨ ਤਾਂ ਕੋਰੋਨਾ ਨਹੀਂ ਹੁੰਦਾ। ਕਿਸਾਨ ਦਿੱਲੀ ਕੂਚ ਕਰ ਰਹੇ ਸਨ ਤਾਂ ਥਾਂ-ਥਾਂ ‘ਤੇ ਸਾਨੂੰ ਰੋਕਿਆ ਗਿਆ। ਇਸ ਲਈ ਹੁਣ ਬਾਰਡਰ ‘ਤੇ ਰੁਕਣ ਦਾ ਫੈਸਲਾ ਲਿਆ ਗਿਆ ਹੈ। ਰੋਜ਼ਾਨਾ ਬੈਠਕ ਕਰਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਬਾਰਡਰ ‘ਤੇ ਲਗਾਤਾਰ ਕਿਸਾਨਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ। ਕਿਸਾਨ ਆਪਣੀਆਂ ਮੰਗਾਂ ਨੂੰ ਮੰਨਵਾ ਕੇ ਹੀ ਸਾਹ ਲੈਣਗੇ।