Fraud of Rs : ਮਨੀਮਾਜਰਾ ਵਿਖੇ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੋਟਰ ਮਾਰਕੀਟ ‘ਚ ਬੂਥ ਵੇਚਣ ਦਾ ਝਾਂਸਾ ਦੇ ਕੇ 28 ਲੱਖ ਰੁਪਏ ਦੀ ਠੱਗੀ ਕਰ ਲਈ ਗਈ। ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਪੁਲਿਸ ਨੇ ਠੱਗੀ ਦੇ ਦੋਸ਼ੀ ਖਿਲਾਫ ਧੋਖਾਦੇਹੀ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੁਭਾਸ਼ ਨਗਰ ਦੇ ਮਾਮ ਚੰਦ ਵਜੋਂ ਹੋਈ ਹੈ। ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਸੈਕਟਰ-45 ਦੇ ਸੁਰਿੰਦਰਪਾਲ ਨੇ ਸ਼ਿਕਾਇਤ ‘ਚ ਦੱਸਿਆ ਕਿ ਸਾਲ 2019 ‘ਚ ਮਾਮ ਚੰਦ ਤੋਂ ਮੋਟਰ ਮਾਰਕੀਟ, ਮਨੀਮਾਜਰਾ ‘ਚ ਬੂਥ ਖਰੀਦਣ ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ‘ਤੇ ਮਾਮ ਚੰਦ ਨੇ ਉਨ੍ਹਾਂ ਨੂੰ ਮੋਟਰ ਮਾਰਕੀਟ ‘ਚ ਬੂਥ ਨੰਗਰ 179 ਦਿਖਾ ਕੇ ਸੌਦਾ ਵੀ ਤੈਅ ਕਰਵਾ ਦਿੱਤਾ। ਇਸ ਦੇ ਬਦਲੇ ਐਡਵਾਂਸ ਵਜੋਂ 28 ਲੱਖ ਰੁਪਏ ਵੀ ਲੈ ਲਏ। ਬਾਅਦ ‘ਚ ਮਾਮ ਚੰਦ ਨੇ ਬੂਥ ਦੀ ਰਜਿਸਟਰੀ ਲਈ ਵਾਰ-ਵਾਰ ਤਰੀਖ ਬਦਲਣ ਲੱਗਾ। ਕਾਫੀ ਸਮੇਂ ਤੋਂ ਚੱਕਰ ਕੱਟਣ ਦੇ ਬਾਅਦ ਤੰਗ ਆ ਕੇ ਉਸ ਨੇ ਮਨੀਮਾਜਰਾ ਥਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਸ਼ਿਕਾਇਤ ਅਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਦੋਸ਼ ਨੂੰ ਸਹੀ ਮਿਲਣ ‘ਤੇ ਮਾਮਲੇ ‘ਚ ਸੁਰਿੰਦਰ ਪਾਲ ਦੀ ਸ਼ਿਕਾਇਤ ਦਰਜ ਕਰ ਲਈ ਤੇ ਇਸ ਤਰ੍ਹਾਂ ਧੋਖਾਦੇਹੀ ਦੇ ਮਾਮਲੇ ਨਿਤ ਦਿਨ ਪੁਲਿਸ ਕੋਲ ਸਾਹਮਣੇ ਆਉਂਦੇ ਰਹਿੰਦੇ ਹਨ।
ਦੀਵਾਲੀ ‘ਤੇ ਸੱਟਾ ਖੇਡਦੇ ਆਈ. ਟੀ. ਪਾਰਕ ਥਾਣਾ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਨਿਊ ਇੰਦਰਾ ਕਾਲੋਨੀ ਦੇ ਰਵਿੰਦਰ ਉਰਫ ਧੋਲਾ ਵਜੋਂ ਹੋਈ ਹੈ। ਥਾਣਾ ਪੁਲਿਸ ਨੇ ਦੋਸ਼ੀ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਮਾਨਤ ‘ਤੇ ਛੱਡ ਦਿੱਤਾ। ਪੁਲਿਸ ਅਨੁਸਾਰ ਸੂਚਨਾ ਮਿਲੀ ਕਿ ਨਿਊ ਇੰਦਰਾ ਕਾਲੋਨੀ ‘ਚ ਝੁੱਗੀਆਂ ਕੋਲ ਕੋਈ ਸੱਟਾ ਖੇਡ ਰਿਹਾ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਸ਼ੀ ਨੂੰ ਸੱਟਾ ਖੇਡਦੇ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਕੋਲੋਂ 980 ਰੁਪਏ ਵੀ ਬਰਾਮਦ ਕੀਤੇ। ਅਜਿਹੀਆਂ ਘਟਨਾਵਾਂ ਤੋਂ ਬਚਣ ਦਾ ਇੱਕੋ ਇਕ ਤਰੀਕਾ ਹੈ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਅਜਿਹੇ ਝੂਠੇ ਲੋਕਾਂ ਦੇ ਝਾਂਸੇ ‘ਚ ਆਉਣ ਤੋਂ ਬਚਣਾ ਚਾਹੀਦਾ ਹੈ।