Haryana Agriculture Minister : ਭਿਵਾਨੀ : ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਰਿਆਣਾ ਖੇਤੀ ਮੰਤਰੀ ਜੇ. ਪੀ. ਦਲਾਲ ਨੇ ਵੱਡਾ ਬਿਆਨ ਦਿੱਤਾ ਹੈ। ਜੇ. ਪੀ. ਦਲਾਲ ਨੇ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਨੂੰ ਮੋਦੀ ਦਾ ਚਿਹਰਾ ਪਸੰਦ ਨਹੀਂ ਹੈ। ਇਹ ਵਿਦੇਸ਼ੀ ਤਾਕਤਾਂ ਕਿਸਾਨਾਂ ਨੂੰ ਅੱਗੇ ਕਰਕੇ ਰੁਕਾਵਟ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਸਾਲ ‘ਚ ਕਿਸਾਨਾਂ ਦਾ ਬਹੁਤ ਭਲਾ ਕੀਤਾ ਹੈ। ਜੇਕਰ ਉਨ੍ਹਾਂ ਨਾਲ ਕੁਝ ਗਲਤ ਹੋਵੇਗਾ ਤਾਂ ਅਸੀਂ ਠੀਕ ਕਰਨ ਨੂੰ ਤਿਆਰ ਹਾਂ। ਕਿਸਾਨਾਂ ਨੇ ਦੇਸ਼ ਦੇ ਖਾਧ ਭੰਡਾਰ ਭਰੇ ਪਰ ਕਿਸਾਨ ਦੀ ਹਾਲਤ ਨਹੀਂ ਸੁਧਰੀ, ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੁਰਾਣੇ ਸਿਸਟਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਲ ਰਹੇ ਹਨ।
ਜੇ. ਪੀ. ਦਲਾਲ ਨੇ ਕਿਹਾ ਕਿ ਨੀਤੀ ਨਿਰਧਾਰਨ ਸੜਕ ‘ਤੇ ਨਹੀਂ, ਸੰਸਦ ‘ਚ ਜਨਪ੍ਰਤੀਨਿਧੀ ਕਰਦੇ ਹਨ। ਸੰਸਦ ‘ਚ ਸਹੀ ਨਹੀਂ ਹੋਵੇਗਾ ਤਾਂ ਜਨਤਾ ਪ੍ਰਤੀਨਿਧੀਆਂ ਨੂੰ ਬਦਲ ਦੇਵੇਗੀ। ਵਿਰੋਧ ਦੀ ਬਜਾਏ ਖੇਤੀ ਕਾਨੂੰਨਾਂ ਦੇ ਨਤੀਜੇ ਲਈ ਕਿਸਾਨਾਂ ਨੂੰ 2-3 ਮਹੀਨੇ ਇੰਤਜ਼ਾਰ ਕਰਨਾ ਚਾਹੀਦਾ ਹੈ। ਬਿਨਾਂ ਨਤੀਜਿਆਂ ਦੇ ਵਿਰੋਧ ਕਰਨਾ ਜਾਇਜ਼ ਨਹੀਂ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਦੇ ਵਿਰੋਧ ‘ਤੇ ਖੇਤੀ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਕੁਝ ਲੋਕ ਮੀਡੀਆ ‘ਚ ਬਣੇ ਰਹਿਣ ਲਈ ਅਜਿਹੇ ਵਿਰੋਧ ਕਰਦੇ ਹਨ। ਦਾਦਰੀ ਵਿਧਾਇਕ ਦੇ ਚੇਅਰਮੈਨ ਅਹੁਦੇ ਤੋਂ ਅਸਤੀਫੇ ‘ਤੇ ਵੀ ਜੇ. ਪੀ. ਦਲਾਲ ਨੇ ਆਪਣੀ ਗੱਲ ਕਹੀ। ਉਨ੍ਹਾਂ ਕਿਹਾ ਕਿ ਰਾਜਨੀਤਕ ਲਾਭ ਲੈਣ ਲਈ ਕੋਈ ਇਸ ਅੰਦੋਲਨ ‘ਚ ਹਿੱਸਾ ਨਾ ਲਵੇ।
ਖੇਤੀ ਮੰਤਰੀ ਨੇ ਕਿਹਾ ਕਿ ਦਿੱਲੀ ਦਾ ਅੰਨ ਪਾਣੀ ਬੰਦ ਕਰਨਾ ਗਲਤ ਹੈ। ਦਿੱਲੀ ਸਾਡੀ ਰਾਜਧਾਨੀ ਹੈ ਲਾਹੌਰ ਜਾਂ ਕਰਾਚੀ ਨਹੀਂ ਹੈ। ਜੇ. ਪੀ. ਦਲਾਲ ਦਾ ਕਹਿਣਾ ਹੈ ਕਿ ਅੱਜ ਕੇਂਦਰੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਕਿਸਾਨ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਅੰਦੋਲਨ ਵਾਪਸ ਲੈਣ ਦਾ ਐਲਾਨ ਕਰਨਗੇ। ਕੇਂਦਰ ਤੇ ਕਿਸਾਨਾਂ ਦਰਮਿਆਨ ਮੀਟਿੰਗ 3 ਵਜੇ ਸ਼ੁਰੂ ਹੋ ਗਈ ਹੈ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਸੇ ਚੰਗੇ ਅਤੇ ਆਪਣੇ ਹਿਤ ‘ਚ ਫੈਸਲੇ ਦਾ ਇੰਤਜ਼ਾਰ ਹੈ।
ਇਹ ਵੀ ਪੜ੍ਹੋ : Haryana ਦੇ ਭਲਵਾਨਾਂ ਨੇ Kundli Border ‘ਤੇ ਲਾਏ ਡੇਰੇ, ਹਾਈਵੇ ਤੇ ਮਾਰਦੇ ਨੇ ਮਿਹਨਤਾਂ !