Learn about Baba : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੇਸ਼ ਤੇ ਦੁਨੀਆ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਪਹਿਲੀ ਪਾਤਸ਼ਾਹੀ ਦੇ ਉੁਨ੍ਹਾਂ 14 ਨਾਵਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਜਾਣਕਾਰੀ ਸ਼ਾਇਦ ਤੁਹਾਨੂੰ ਨਾ ਹੋਵੇ। ਪਾਕਿਸਤਾਨ ‘ਚ ਉਨ੍ਹਾਂ ਨੇ ਨਾਨਕਸ਼ਾਹ ਕਹਿ ਕੇ ਬੁਲਾਇਆ ਜਾਂਦਾ ਹੈ। ਭਾਰਤ ‘ਚ ਉਹ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਤਿੱਬਤ ‘ਚ ਨਾਨਕਲਾਮਾ, ਨੇਪਾਲ ‘ਚ ਨਾਨਕ ਰਿਸ਼ੀ, ਭੂਟਾਨ ਤੇ ਸਿੱਕਮ ‘ਚ ਨਾਨਕ ਰਿਪੋਚੀਆ, ਸ਼੍ਰੀਲੰਕਾ ‘ਚ ਨਾਨਕਚਾਰੀਆ, ਰੂਸ ‘ਚ ਨਾਨਕ ਕਮਦਾਰ, ਚੀਨ ‘ਚ ਬਾਬਾ ਫੂਸਾ, ਈਰਾਕ ‘ਚ ਨਾਨਕ ਪੀਰ, ਮਿਸਰ ‘ਚ ਨਾਨਕਵਲੀ ਤੇ ਸਾਊਦੀ ਅਰਬ ‘ਚ ਪ੍ਰਥਮ ਪਾਤਸ਼ਾਹੀ ਵਲੀ ਹਿੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਧੁੰਨਾਂ ‘ਤੇ ਇੱਕ ਓਂਕਾਰ ‘ਚ ਲੀਨ ਬਾਬਾ ਨਾਨਕ ਜੀ ਨੇ ਚਾਰ ਉਦਾਸੀਆਂ ‘ਚ ਪੂਰੀ ਦੁਨੀਆ ‘ਚ ਇੱਕ ਓਂਕਾਰ ਦੇ ਸੰਦੇਸ਼ ਨੂੰ ਪਹੁੰਚਾਇਆ ਸੀ ਅਤੇ ਉਹ ਵੀ ਪੈਦਲ ਚੱਲ ਕੇ। ਇਨ੍ਹਾਂ ਉਦਾਸੀਆਂ ਦੌਰਾਨ ਉਹ ਜਿਥੇ-ਜਿਥੇ ਵੀ ਗਏ, ਉਥੇ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਗਿਆ।
ਪਾਕਿਸਤਾਨ ‘ਚ ਮੌਜੂਦ ਇੱਕ ਗੁਰਦੁਆਰੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜਿਸ ਨੂੰ 72 ਸਾਲ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸ। ਇਥੇ ਗੁਰੂ ਨਾਨਕ ਦੇਵ ਜੀ ਠਹਿਰੇ ਸਨ। ਉਹ ਜੋਗਿਆਨ ਮੰਦਰ ਤੋਂ ਵਾਪਸ ਆ ਰਹੇ ਸਨ ਉਦੋਂ ਇਸ ਜਗ੍ਹਾ ‘ਤੇ ਸੋਕਾ ਪਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਆਪਣੀ ਬੇਂਤ ਜ਼ਮੀਨ ‘ਤੇ ਮਾਰੀ ਤੇ ਇੱਕ ਪੱਥਰ ਸੁੱਟਿਆ ਜਿਥੇ ਤੋਂ ਬਾਅਦ ਇਥੇ ਕੁਦਰਤੀ ਝਰਨੇ ਦਾ ਪਤਾ ਲੱਗਾ। ਇਸ ਗੁਰਦੁਆਰੇ ਦਾ ਨਾਂ ਚੋਆ ਸਾਹਿਬ ਗੁਰਦੁਆਰਾ ਹੈ ਜੋ ਪਾਕਿਸਤਾਨ ਦੇ ਪੰਜਾਬ ‘ਚ ਮੌਜੂਦ ਹੈ। ਇਸ ‘ਚ ਸਿੱਖਾਂ ਦੀ ਡੂੰਘੀ ਆਸਥਾ ਹੈ। 1947 ‘ਚ ਸਿੱਖਾਂ ਦੇ ਪਾਕਿਸਤਾਨ ਜਾਣ ਤੋਂ ਬਾਅਦ ਗੁਰਦੁਆਰਾ ਬੰਦ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨੂੰ ਬਣਵਾਉਣ ਦਾ ਕੰਮ ਸ਼ੁਰੂ ਕੀਤਾ। ਗੁਰਦੁਆਰਾ 1934 ‘ਚ ਬਣ ਕੇ ਪੂਰਾ ਹੋਇਆ। ਗੁਰਦੁਆਰਾ ਸਾਹਿਬ ਤਿੰਨ ਮੰਜ਼ਿਲਾ ਹੈ ਜਿਸ ‘ਚ 23 ਖਿੜਕੀਆਂ ਤੇ ਚਾਰ-ਚਾਰ ਫੁੱਟ ਚੌੜੀਆਂ ਦੀਵਾਰਾਂ ਹਨ। 72 ਸਾਲ ਤੱਕ ਬੰਦ ਰਹੇ ਗੁਰਦੁਆਰਾ ਸਾਹਿਬ ‘ਚ ਬਣੀ ਚਿਤਰਕਲਾ ਲਗਭਗ ਅਲੋਪ ਹੋ ਚੁੱਕੀ ਹੈ।
ਦੇਸ਼ ਦੇ ਅਜਿਹੇ 10 ਗੁਰਦੁਆਰਿਆਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਮ ਕ੍ਰਿਪਾ ਬਰਸਦੀ ਹੈ। ਪੰਜਾਬ ਦੇ ਅੰਮ੍ਰਿਤਸਰ ‘ਚ ਬਣਿਆ ਸਵਰਨ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀ ਹੇਮਕੁੰਡ ਸਾਹਿਬ ਗੁਰਦੁਆਰਾ। ਇਹ ਉਤਰਾਖੰਡ ਦੇ ਚਮੋਲੀ ਜਿਲ੍ਹੇ ‘ਚ ਸਥਿਤ ਹੈ। ਦਿੱਲੀ ਦੇ ਚਾਂਦਨੀ ਚੌਕ ‘ਚ ਸਥਿਤ ਗੁਰਦੁਆਰਾ ਸ਼ੀਸ਼ਗੰਜ। ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬਜ਼ਾਦਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੀ ਸ਼ਹਾਦਤ ਦੀ ਯਾਦ ‘ਚ ਬਣਵਾਇਆ ਗਿਆ ਸੀ। ਬੰਗਲਾ ਸਾਹਿਬ ਗੁਰਦੁਆਰਾ ਨਵੀਂ ਦਿੱਲੀ ਦੇ ਬਾਬਾ ਖੜਗ ਸਿੰਘ ਮਾਰਗ ‘ਤੇ ਸਤਿਤ ਹੈ। ਸਿੱਖਾਂ ਦੇ 8ਵੇਂ ਗੁਰੂ ਹਰਿਕ੍ਰਿਸ਼ਨ ਸਿੰਘ ਵੱਲੋਂ ਇਥੇ ਕੀਤੇ ਗਏ ਚਮਤਕਾਰਾਂ ਦੀ ਯਾਦ ‘ਚ ਇਹ ਗੁਰਦੁਆਰਾ ਕਾਫੀ ਮਸ਼ਹੂਰ ਹੈ। ਹਜ਼ੂਰ ਸਾਹਿਬ ਗੁਰਦੁਆਰਾ ਮਹਾਰਾਸ਼ਟਰ ਦੇ ਨਾਂਦੇੜ ਨਗਰ ‘ਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ। ਪਾਉਂਟਾ ਸਾਹਿਬ ਗੁਰਦੁਆਰਾ, ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿਲ੍ਹੇ ‘ਚ ਸਥਿਤ ਇਸ ਗੁਰਦੁਆਰੇ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਦੇ ਚਾਰ ਸਾਲ ਬਿਤਾਏ ਸਨ। ਤਖਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦੇ ਪਵਿੱਤਰ ਪੰਜ ਤਖਤਾਂ ‘ਚੋਂ ਇੱਕ ਹੈ। ਸ੍ਰੀ ਪਟਨਾ ਸਾਹਿਬ ਗੁਰਦੁਆਰਾ ਬਿਹਾਰ ਦਾ ਵੀ ਆਪਣਾ ਹੀ ਮਹੱਤਵ ਹੈ। ਮਨੀਕਰਨ ਗੁਰਦੁਆਰਾ, ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਮਾਨਤਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਸਥਾਨ ‘ਤੇ ਧਿਆਨ ਲਗਾਇਆ ਸੀ।
ਇਹ ਵੀ ਪੜ੍ਹੋ : ਹਰਿਆਣਾ ਦੀ ਨੁਮਾਇੰਦਗੀ ਤੇ ਨਵਦੀਪ ਦਾ ਵੱਡਾ ਇੰਟਰਵਿਊ, ਕਿਹਾ ਇੱਕ ਹੋ ਕੇ ਚੱਲਣਗੀਆਂ ਸਾਰੀਆਂ ਜਥੇਬੰਦੀਆਂ