Ludhiana police arrest : ਸ਼੍ਰੀ ਰਾਕੇਸ਼ ਅਗਰਵਾਲ IPS ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਾਜਾਇਜ਼ ਅਸਲਾ ਰੱਖਣ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ।
ਇਸੇ ਤਹਿਤ ਕਾਰਵਾਈ ਕਰਦਿਆਂ ਸ਼੍ਰੀ ਸਿਮਰਤਪਾਲ ਸਿੰਘ ਢੀਂਡਸਾ PPS, DSP ਇਨਵੈਸਟੀਗੇਸ਼ਨ, ਸ਼੍ਰੀਮਤੀ ਰੁਪਿੰਦਰ ਕੌਰ ਭੱਟੀ, PPS, ADCP ਇਨਵੈਸਟੀਗੇਸ਼ਨ, ਸ਼੍ਰੀ ਮਨਦੀਪ ਸਿੰਘ ਪੀ. ਪੀ. ਐੱਸ., ਏ. ਸੀ. ਪੀ. ਡਿਟੈਕਟਿਵ-1, ਲੁਧਿਆਣਾ ਦੀ ਅਗਵਾਈ ਹੇਠ ਇੰਚਾਰਜ ਕ੍ਰਾਈਮ ਬ੍ਰਾਂਚ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ 10.5.2021 ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਉਰਫ ਮੋਨੂੰ ਪੁੱਤਰ ਗੁਰਦੇਵ ਸਿੰਘ ਪਿੰਡ ਗਾਲਬਕਲਾਂ ਤਹਿਸੀਲ ਜਗਰਾਓਂ ਲੁਧਿਆਣਾ, ਜਸਵੰਤ ਸਿੰਘ ਉਰਫ ਸੋਨੂੰ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ. 80, ਗਲੀ ਨੰ. 1, ਮੁਹੱਲਾ ਦੂਨਾ ਪੱਤੀ ਨੇੜੇ ਪਿੰਡ ਗਾਲਬਕਲਾਂ ਤਹਿਸੀਲ ਜਗਰਾਓਂ ਲੁਧਿਆਣਾ, ਜਸਵੰਤ ਸਿੰਘ ਉਰਫ ਸੋਨੂੰ ਪੁੱਤਰ ਗੁਰਦੇਵ ਸਿੰਘ ਵਾਸੀ ਤੇ ਜੱਜ ਸਿੰਘ ਪੁੱਤਰ ਲਛਮਣ ਸਿੰਘ ਕਮਲ ਚੌਕ ਖਾਨਕਾ ਮੁਹੱਲਾ ਜਗਰਾਓਂ ਲੁਧਿਆਣਾ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 123 ਮਿਤੀ 10.5.2021 ਅ/ਧ 25-54-59 ਆਰਮਜ਼ ਐਕਟ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਰਜਸਿਟਰ ਕਰਕੇ ਉਕਤ ਦੋਸ਼ੀਆਂ ਨੂੰ ਕਾਰ ਮਾਰਕਾ ਹੰਡੂਆ ਵਾਰਨਾ ਨੰਬਰ ਪੀ. ਬੀ.10 ਐੱਲ. ਡੀ. ਐੱਚ. ਰੰਗ ਚਿੱਟਾ ਸਮੇਤ ਨਹਿਰ ਪੁਲ ਨੇੜੇ ਬਿਜਲੀ ਘਰ ਲੁਧਿਆਣਾ ਤੋਂ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ।
ਦੋਸ਼ੀਆਂ ਕੋਲੋਂ 2 ਦੇਸੀ ਪਿਸਤੌਲਾ, 32 ਬੋਰ ਸਮੇਤ 5 ਜ਼ਿੰਦਾ ਰੌਂਦ, 32 ਬੋਰ ਤੇ 1 ਦੇਸੀ ਪਿਸਤੌਲ, 315 ਬੋਰ ਸਮੇਤ 01 ਕਾਰਤੂਸ ਜ਼ਿੰਦਾ ਬਰਾਮਦ ਕੀਤਾ ਗਿਆ। ਦੋਸ਼ੀਆਂ ‘ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮੁਕੱਦਮਾ ਨੰਬਰ 110 ਮਿਤੀ 22.9.2020 ਅ/ਧ 308, 323, 324, 327, 506, 148, 149 IPC ਥਾਣਾ ਸੰਦੌੜ ਜਿਲ੍ਹਾ ਸੰਗਰੂਰ ਵਿਖੇ ਰਜਿਸਟਰ ਹੈ। ਇਸ ਮੁਕੱਦਮੇ ਵਿਚ ਜੱਜ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਕੁਲਵੰਤ ਸਿੰਘ ਉਰਫ ਮੋਨੂੰ ਤੇ ਜਸਵੰਤ ਸਿੰਘ ਉਰਫ ਸੋਨੂੰ ਦੋਨਾ ਦੀ ਗ੍ਰਿਫਤਾਰੀ ਬਾਕੀ ਹੈ ।