Mahapanchayat of 40 : ਹਰਿਆਣਾ ਦੇ ਜੀਂਦ ਜਿਲ੍ਹੇ ‘ਚ 40 ਖਾਪਾਂ ਦੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ‘ਚ ਕਈ ਅਹਿਮ ਫੈਸਲੇ ਕੀਤੇ ਗਏ। ਮਹਾਪੰਚਾਇਤ ‘ਚ ਖਾਪਾਂ ਨੇ ਫੈਸਲਾ ਲਿਆ ਕਿ ਉਹ ਹਰਿਆਣਾ ਸਰਕਾਰ ਨੂੰ ਡਿਗਾਉਣ ਲਈ ਮੁਹਿੰਮ ਦੀ ਸ਼ੁਰੂਆਤ ਕਰੇਗੀ। ਬੀਜੇਪੀ ਦੀ ਸਰਕਾਰ ਕੋਲ ਹਰਿਆਣਾ ‘ਚ ਪੂਰਨ ਬਹੁਮਤ ਨਹੀਂ ਹੈ। ਜੇ. ਜੇ. ਪੀ. ਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਹਰਿਆਣਾ ਦੀ ਖੱਟਰ ਸਰਕਾਰ ਚੱਲ ਰਹੀ ਹੈ। ਖਾਪ ਨੇਤਾਵਾਂ ਨੇ ਐਲਾਨ ਕੀਤਾ ਕਿ ਜਿਹੜੇ ਵਿਧਾਇਕਾਂ ਨੇ ਸਰਕਾਰ ਨੂੰ ਸਮਰਥਨ ਦਿੱਤਾ ਹੈ ਉਨ੍ਹਾਂ ‘ਤੇ ਸਮਰਥਨ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇਗਾ। ਹਰ ਇੱਕ ਖਾਪ ਇਨ੍ਹਾਂ ਵਿਧਾਇਕਾਂ ਨਾਲ ਜਾ ਕੇ ਮੁਲਾਕਾਤ ਕਰੇਗਾ। ਪਹਿਲਾਂ ਸ਼ਾਂਤੀ ਨਾਲ ਵਿਧਾਇਕਾਂ ਨੂੰ ਅਪੀਲ ਕੀਤੀ ਜਾਵੇਗੀ ਤੇ ਜੇਕਰ ਉਹ ਨਾ ਮੰਨੇ ਤਾਂ ਉਨ੍ਹਾਂ ਦੀ ਪਿੰਡਾਂ ‘ਚ ਐਂਟਰੀ ਬੈਨ ਕਰ ਦਿੱਤੀ ਜਾਵੇਗੀ।
ਖਾਪਾਂ ਦੇ ਪ੍ਰਤੀਨਿਧੀ ਦਿੱਲੀ ਬਾਰਡਰ ‘ਤੇ ਪੁੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਰ ਤਰ੍ਹਾਂ ਤੋਂ ਅੰਦੋਲਨ ‘ਚ ਖਾਪਾਂ ਮਦਦ ਕਰਨਗੀਆਂ ਖਾਪਾਂ ਨੇ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਵੱਲ ਵੱਧ ਰਹੀ ਹੈ। ਖਾਪਾਂ ਨੇ ਐਲਾਨ ਕੀਤਾ ਕਿ ਜੇਕਰ ਲੋੜ ਪਈ ਤਾਂ ਪੂਰੇ ਹਰਿਆਣਾ ਤੋਂ ਇੱਕ ਖਾਪ ਮਹਾਪੰਚਾਇਤ ਦਾ ਵੀ ਆਯੋਜਨ ਹੋ ਸਕਦਾ ਹੈ। ਜੀਂਦ ‘ਚ ਹੋਈ ਇਸ ਮਹਾਪੰਚਾਇਤ ‘ਚ ਬਿਨੈਨ ਖਾਪ, ਹਿਸਾਰ ਦੀ ਸਤਰੋਲ ਖਾਪ, ਚਹਿਲ ਖਾਪ, ਸੋਨੀਪਤ ਦੀ ਦਹੀਆ ਖਾਪ, ਦਾਡਨ ਖਾਪ, ਮਾਜਰਾ ਖਾਪ, ਕੰਡੇਲਾ ਖਾਪ, ਪੰਘਾਲ ਖਾਪ, ਸਹਾਰਣ ਖਾਪ, ਪੰਚਗ੍ਰਾਮੀ ਖਾਪ, ਢੁੱਲ ਖਾਪ, ਕਿਨਾਨਾ 12 ਖਾਪ, ਨੋਗਾਮਾ ਖਾਪ, ਜੱਟ ਮਹਾਸਭਾ ਤੇ ਕਈ ਹੋਰ ਖਾਪਾਂ ਸ਼ਾਮਲ ਹੋਈਆਂ।
ਕੱਲ੍ਹ ਹਰਿਆਣਾ ਦੇ ਅੰਬਾਲਾ ‘ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣ ਪੁੱਜੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਕਿਸਾਨਾਂ ਦੇ ਵਿਰੋਧ ਤੋਂ ਗੁੱਸੇ ‘ਚ ਆਏ ਕਟਾਰੀਆ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਵਿਰੋਧ ਹੀ ਕਰਨਾ ਸੀ ਤਾਂ ਉਹ ਕਿਤੇ ਹੋਰ ਮਰ ਲੈਂਦੇ। ਦਰਅਸਲ ਕਟਾਰੀਆ ਦੇ ਅੰਬਾਲਾ ਪੁੱਜਣ ‘ਤੇ ਕਿਸਾਨ ਸੰਗਠਨਾਂ ਦੇ ਲੋਕਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਗਟਾਇਆ। ਇਸ ਦੌਰਾਨ ਮੋਦੀ ਸਰਕਾਰ ਤੋਂ ਕਟਾਰੀਆ ਖਿਲਾਫ ਕਿਸਾਨਾਂ ਨੇ ਖੂਬ ਨਾਅਰੇਬਾਜ਼ੀ ਕੀਤੀ। ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਅੰਬਾਲਾ ‘ਚ 7-8 ਪ੍ਰੋਗਰਾਮ ਹਨ। ਜੇਕਰ ਕਿਸਾਨਾਂ ਨੂੰ ਉਨ੍ਹਾਂ ਦਾ ਵਿਰੋਧ ਹੀ ਕਰਨਾ ਸੀ ਤਾਂ ਕਿਤੇ ਹੋਰ ਮਰ ਲੈਂਦੇ।\
ਮੈਂ ਭਗਵਾਨ ਤੋਂ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਚੰਗੀ ਬੁੱਧੀ ਦੇਵੇ। ਉਥੇ ਵਿਰੋਧ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਉਹ ਦਮ ਲੈਣਗੇ। ਕਟਾਰੀਆ ਪੰਜ ਸਾਲ ‘ਚ ਨਜ਼ਰ ਨਹੀਂ ਆਏ ਅਤੇ ਹੁਣ ਜਦੋਂ ਨਜ਼ਰ ਆਏ ਤਾਂ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਿਸਾਨਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਦਰਜ ਕੀਤੇ ਗਏ ਮੁਕੱਦਮਿਆਂ ਦਾ ਵੀ ਵਿਰੋਧ ਕੀਤਾ।
ਇਹ ਵੀ ਪੜ੍ਹੋ : ਸਾਡਾ ਇਤਿਹਾਸ ਗਵਾਹ ਹੈ, ਅਸੀਂ ਜਿੱਤੇ ਬਿਨਾਂ ਵਾਪਸ ਨੀ ਮੁੜਦੇ