Prostitution was going : ਲੁਧਿਆਣਾ ਵਿਖੇ ਪੁਲਿਸ ਵੱਲੋਂ ਅੱਜ ਦੇਹ ਵਪਾਰ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਥੇ ਬੀ. ਆਰ. ਐੱਸ. ਨਗਰ ‘ਚ ਸਪਾ ਸੈਂਟਰ ਚਲਾਉਣ ਦੀ ਆੜ ਹੇਠ ਜਿਸਮ ਫਿਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਥਾਂ ‘ਤੇ ਸਪਾ ਸੈਂਟਰ ਚੱਲ ਰਿਹਾ ਹੈ ਤੇ ਮਸਾਜ ਕਰਵਾਉਣ ਦੇ ਬਹਾਨੇ ਜਿਸਮ ਫਿਰੋਸ਼ੀ ਦਾ ਧੰਦਾ ਕੁੜੀਆਂ ਕੋਲੋਂ ਕਰਵਾਇਆ ਜਾ ਰਿਹਾ ਸੀ। ਹੋਰਨਾਂ ਸੂਬਿਆਂ ਤੋਂ ਕੁੜੀਆਂ ਮੰਗਵਾ ਕੇ ਉਹ ਗਾਹਕਾਂ ਅੱਗੇ ਪੇਸ਼ ਕੀਤੀਆਂ ਜਾਂਦੀਆਂ ਸਨ।ਉਹ ਹਰੇਕ ਗਾਹਕ ਕੋਲੋਂ 2000 ਰੁਪਏ ਵਸੂਲਦੇ ਸਨ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਪਾ ਸੈਂਟਰ ‘ਤੇ ਛਾਪੇਮਾਰੀ ਕੀਤੀ ਗਈ ਤੇ ਮੌਕੇ ਤੋਂ 3 ਔਰਤਾਂ ਸਣੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫੜੇ ਗਏ ਦੋਸ਼ੀਆਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਸਖਤੀ ਨਾਲ ਇਸ ਮਾਮਲੇ ਨਾਲ ਨਿਪਟਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਬਕ ਮਿਲ ਸਕੇ।