Punjab education department : ਜਲੰਧਰ : ਕਿਸਾਨ ਅੰਦੋਲਨ ਕਾਰਨ ਸਿੱਖਿਆ ਵਿਭਾਗ ਨੇ 8 ਦਸੰਬਰ ਨੂੰ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਹੁਣ ਵਿਭਾਗ ਨੇ ਇਮਤਿਹਾਨਾਂ ਦੀ ਤਰੀਕਾਂ ‘ਚ ਵੱਡੀ ਤਬਦੀਲੀ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਮਪਾਲ ਨੇ ਦੱਸਿਆ ਕਿ 19 ਦਸੰਬਰ ਨੂੰ ਹੋਣ ਵਾਲੇ ਚੌਥੀ ਅਤੇ ਪੰਜਵੀਂ ਜਮਾਤ ਦਾ ਹਿੰਦੀ ਵਿਸ਼ੇ ਦਾ ਪੇਪਰ 21 ਦਸੰਬਰ ਨੂੰ ਲਿਆ ਜਾਵੇਗਾ, ਜਦੋਂ ਕਿ ਛੇਵੀਂ ਜਮਾਤ ਦਾ ਕੰਪਿਊਟਰ ਦਾ ਪੇਪਰ 18 ਨੂੰ ਹੋਵੇਗਾ।
7ਵੀਂ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਸਰੀਰਕ ਸਿੱਖਿਆ ਦਾ ਟੈਸਟ ਹੁਣ 18 ਦਸੰਬਰ ਨੂੰ ਲਿਆ ਜਾਵੇਗਾ। ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ-ਏ, 15 ਦਸੰਬਰ ਨੂੰ ਪੰਜਾਬੀ ਬੀ, 8 ਦਸੰਬਰ ਨੂੰ ਹੋਣ ਵਾਲੇ ਸਮਾਜਿਕ ਸਿੱਖਿਆ ਦਾ ਪੇਪਰ 17 ਦਸੰਬਰ ਨੂੰ ਹੋਵੇਗਾ। 10ਵੀਂ ਦਾ ਪੰਜਾਬੀ ਏ ਵਿਸ਼ੇ ਦਾ ਪੇਪਰ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਦਾ ਪੇਪਰ 19 ਦਸੰਬਰ ਦਾ ਪੇਪਰ ਹੁਣ 18 ਦਸੰਬਰ ਨੂੰ ਹੋਵੇਗਾ। ਪੰਜਾਬੀ ਬੀ ਦਾ ਪੇਪਰ 23 ਦਸੰਬਰ ਨੂੰ ਹੋਵੇਗਾ। 11ਵੀਂ ਦਾ ਜਿਓਗ੍ਰਾਫੀ ਦਾ ਪੇਪਰ 24 ਦਸੰਬਰ ਨੂੰ ਹੋਣਾ ਸੀ, ਹੁਣ 17 ਦਸੰਬਰ ਨੂੰ ਲਿਆ ਜਾਵੇਗਾ। ਇਸੇ ਤਰ੍ਹਾਂ 19 ਦਾ ਇਕਨਾਮਿਕਸ ਦਾ ਪੇਪਰ 21 ਨੂੰ ਅਤੇ 8 ਦਸਬੰਰ ਨੂੰ ਹੋਣ ਵਾਵਾ ਪੇਪਰ ਪੰਜਾਬੀ ਜਨਰਲ ਵਿਸ਼ੇ ਦਾ ਪੇਪਰ 24 ਦਸੰਬਰ ਨੂੰ ਲਿਆ ਜਾਵੇਗਾ।12 ਵੀਂ ਦਾ 19 ਦਸੰਬਰ ਨੂੰ ਬਿਜਨਸ ਸਟੱਡੀਜ਼, ਭੌਤਿਕ ਵਿਗਿਆਨ ਦਾ ਇੱਕ ਪੇਪਰ ਸੀ, ਹੁਣ ਇਹ 21 ਦਸੰਬਰ ਨੂੰ ਹੋਵੇਗਾ।
ਦੱਸ ਦੇਈਏ ਕਿ 7 ਦਸੰਬਰ ਤੋਂ ਪ੍ਰਾਇਮਰੀ, ਅਪਰ ਪ੍ਰਾਇਮਰੀ, ਸੀਨੀਅਰ-ਸੈਕੰਡਰੀ ਕਲਾਸਾਂ ਲਈ ਪ੍ਰੀਖਿਆਵਾਂ ਸ਼ੁਰੂ ਹੋਈਆਂ ਸਨ। ਇਸ ਤੋਂ ਇਲਾਵਾ 25 ਨਵੰਬਰ ਨੂੰ ਵਿਭਾਗ ਦੁਆਰਾ ਜਾਰੀ ਕੀਤੀ ਗਈ ਡੇਟਸ਼ੀਟ ‘ਚ ਕੁਝ ਪ੍ਰੀਖਿਆਵਾਂ ਸਰਕਾਰੀ ਛੁੱਟੀ ਵਾਲੇ ਦਿਨ ਵੀ ਰੱਖੀਆਂ ਗਈਆਂ ਸਨ, ਜਿਸ ਕਾਰਨ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਬਦਲ ਦਿੱਤਾ ਗਿਆ ਹੈ।