Punjab’s oldest sugar: ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਰਾਜ ਦੀ ਸਭ ਤੋਂ ਪੁਰਾਣੀ ਖੰਡ ਮਿੱਲ ਭੋਗਪੁਰ ਸ਼ੂਗਰ ਮਿੱਲ ਦੇ ਨਵੀਨੀਕਰਨ, ਆਧੁਨਿਕੀਕਰਨ ਅਤੇ ਫੈਲਾਏ ਸੰਸਕਰਣ ਦਾ ਉਦਘਾਟਨ ਕੀਤਾ। ਮਿੱਲ ‘ਚ ਹੁਣ 1016 ਟੀਸੀਡੀ ਨਾਲੋਂ 3000 ਟੀਸੀਡੀ ਦੀ ਸਮਰੱਥਾ ਤੋਂ ਇਲਾਵਾ ਇਸ ਦੇ ਅਹਾਤੇ ‘ਚ ਇੱਕ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਹੈ। ਰੰਧਾਵਾ ਨੇ ਸੋਮਵਾਰ ਨੂੰ ਖੰਡ ਮਿੱਲਾਂ ‘ਚ ਪਿੜਾਈ ਦੇ ਮੌਸਮ ਦੀ ਸ਼ੁਰੂਆਤ ਕੀਤੀ।
ਨਵਾਂ ਬਿਜਲੀ ਉਤਪਾਦਨ ਪਲਾਂਟ 42.50 ਕਰੋੜ ਰੁਪਏ ਦੇ ਵਾਧੂ ਮਾਲੀਆ ਇਕੱਤਰ ਕਰਨ ‘ਚ ਸਹਾਇਤਾ ਕਰੇਗਾ, ਜੋ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਸਰੋਤਾਂ ਤੋਂ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਏਗਾ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਣਕ ਅਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਤੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਗੰਨੇ ਦੀ ਖੇਤੀ ਬਹੁਤ ਸਾਰੀਆਂ ਸੰਭਾਵਨਾਵਾਂ ਰੱਖਦੀ ਹੈ ਅਤੇ ਰਾਜ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਤਕਰੀਬਨ ਇੱਕ ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨਾਂ ਗੰਨੇ ਦੀ ਖੇਤੀ ਅਧੀਨ ਹੈ ਅਤੇ ਆਉਣ ਵਾਲੇ ਸਾਲਾਂ ‘ਚ ਇਹ ਖੇਤਰ ਹੋਰ ਵਧੇਗਾ। ਖ਼ਾਸਕਰ ਖੰਡ ਮਿੱਲਾਂ ਦੇ ਮੁੜ ਸੁਰਜੀਤੀ ਤੋਂ ਬਾਅਦ। ਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਖੰਡ ਮਿੱਲਾਂ ਦੀ ਮਜ਼ਬੂਤੀ ਇੱਕ ਅਹਿਮ ਕਦਮ ਸੀ। ਰੰਧਾਵਾ ਨੇ ਅੱਗੇ ਦੱਸਿਆ ਕਿ ਰਾਜ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਫਰੀਦਕੋਟ ਦੀ ਬੰਦ ਖੰਡ ਮਿੱਲ ਦੀ 20.27 ਕਰੋੜ ਰੁਪਏ ਦੀ ਪਲਾਂਟ ਮਸ਼ੀਨਰੀ ਨੂੰ ਭੋਗਪੁਰ ਖੰਡ ਮਿੱਲ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸਦੀ ਸਮਰੱਥਾ ਪਹਿਲਾਂ 1016 ਟੀਸੀਡੀ (ਪ੍ਰਤੀ ਦਿਨ ਟਨ ਪਿੜਾਈ) ਵਧਾ ਕੇ 3000 ਟੀ.ਸੀ.ਡੀ. ਕਰ ਦਿੱਤੀ ਗਈ ਹੈ
ਇਥੇ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚੋਂ 8.54 ਮੈਗਾਵਾਟ ਬਿਜਲੀ PSPCL ਨੂੰ 6.29 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਜਾਏਗੀ, ਜਿਸ ਨਾਲ 18 ਪੈਸੇ ਪ੍ਰਤੀ ਸਾਲ ਦੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਨੇ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ, ਇਸ ਖੰਡ ਮਿੱਲ ਦੀ ਸਥਾਪਨਾ ਨਾਲ, 2020-21 ‘ਚ 11 ਕਰੋੜ ਰੁਪਏ, 2021-22 ‘ਚ 15 ਕਰੋੜ ਰੁਪਏ, ਅਤੇ 2022-23 ‘ਚ 16.50 ਕਰੋੜ ਰੁਪਏ ਦੀ ਆਮਦਨ ਇਕੱਠੀ ਕੀਤੀ ਜਾਏਗੀ। ਇਸ ਮੌਕੇ ਸਾਬਕਾ ਮੰਤਰੀ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ, ਟਾਂਡਾ ਉੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਸਿੰਘ ਚੌਧਰੀ, ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਲਾਲੀ ਹਾਜ਼ਰ ਸਨ।