SGPC is proud : 15 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਐੱਸ. ਜੀ. ਪੀ. ਸੀ. ਦੇ ਗੌਰਵਮਈ ਇਤਿਹਾਸ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ SGPC ਦਾ ਮਹੱਤਵ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਤੋਂ ਕਿਤੇ ਅੱਗੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ‘ਚ ਸਿੱਖ ਸਮੁਦਾਇ ਦੀਆਂ ਧਾਰਮਿਕ ਰਾਜਨੀਤਕ ਭਾਵਨਾਵਾਂ ਦਾ ਪ੍ਰਤੀਕ ਹੈ। ਇਹ ਖਾਲਸਾ ਪੰਥ ਦਾ ਗੌਰਵ ਹੈ। ਇਸ ਨੇ ਹਮੇਸ਼ਾ ਪੰਥ ਦੀ ਧਾਰਮਿਕ ਪਛਾਣ ਨੂੰ ਬਣਾਏ ਰੱਖਿਆ ਹੈ। ‘ਸੰਗਤ ਹੀ ਸਰਵਉਚ ਹੈ’ ਦੇ ਸਿਧਾਂਤ ‘ਤੇ ਐੱਸ. ਜੀ. ਪੀ. ਸੀ. ਚੱਲਦੀ ਹੈ ਜੋ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤਾ ਹੈ। ਖਾਲਸਾ ਪੰਥ ਨੇ ਧਰਮਾਂ ਦੇ ਇਤਿਹਾਸ ‘ਚ ਪੂਰੇ ਵਿਸ਼ਵ ‘ਚ ਅਜਿਹਾ ਉਦਾਹਰਣ ਪੇਸ਼ ਕੀਤਾ ਹੈ ਜਿਥੇ ਧਾਰਮਿਕ ਮਾਮਲੇ ਕਿਸੇ ਧਾਰਮਿਕ ਲੋਕਾਂ ਵੱਲੋਂ ਤੈਅ ਨਹੀਂ ਕੀਤੇ ਜਾਂਦੇ ਸਗੋਂ ਪੂਰੀ ਸਿੱਖ ਸੰਗਤ ਐੱਸ. ਜੀ. ਪੀ. ਸੀ. ਰਾਹੀਂ ਤੈਅ ਹੁੰਦੇ ਹਨ।
ਇਹ ਸਿੱਖ ਸਮੁਦਾਇ ਲਈ ਮਾਣ ਵਾਲੀ ਗੱਲ ਹੈ। ਜਿਸ ‘ਚ ਹਰ ਕਿਸੇ ਮੈਂਬਰ ਨੂੰ ਧਾਰਮਿਕ ਗਤੀਵਿਧੀਆਂ ਨੂੰ ਚਲਾਉਣ ਦਾ ਹੱਕ ਹੈ। ਇਥੇ ਏਕਾਧਿਕਾਰ ਨਹੀਂ ਹੈ। ਸਾਰੇ ਜਾਣਦੇ ਹਨ ਐੱਸ. ਜੀ. ਪੀ. ਸੀ. ਸਿੱਖਾਂ ਦੇ ਬਲਿਦਾਨਾਂ ਤੋਂ ਬਾਅਦ ਹੋਂਦ ‘ਚ ਆਈ। ਖੁਦ ਨੂੰ ਮਹੰਤ ਕਹਾਉਣ ਵਾਲੇ ਲਾਲਚੀ ਤੇ ਭ੍ਰਿਸ਼ਟ ਲੋਕਾਂ ਤੋਂ ਗੁਰੂਧਾਮਾਂ ਨੂੰ ਵਾਪਸ ਲਿਆ ਗਿਆ ਸੀ। ਅਜਿਹੇ ਲੋਕਾਂ ਤੋਂ ਗੁਰਧਾਮਾਂ ਨੂੰ ਛੁਡਵਾਉਣ ਲਈ ਸਿੱਖ ਸਮੁਦਾਇ ਨੇ ਸਖਤ ਤੇ ਲੰਬਾ ਸੰਘਰਸ਼ ਕੀਤਾ ਹੈ। ਐੱਸ. ਜੀ. ਪੀ. ਸੀ. ਦਾ ਗਠਨ ਇਸ ਲਈ ਹੋਇਆ ਕਿਉਂਕਿ ਖੁਦ ਨੂੰ ਨਿਯੁਕਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਹਟਾਉਣਾ ਸੀ ਜਿਨ੍ਹਾਂ ਨੇ ਜ਼ਬਰਦਸਤੀ ਗੁਰਧਾਮਾਂ ‘ਤੇ ਕਬਜ਼ਾ ਕਰ ਰੱਖਿਆ ਸੀ। ਇਨ੍ਹਾਂ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਵੀ ਸ਼ਾਮਲ ਸਨ। ਇਨ੍ਹਾਂ ਤੱਤਾਂ ਕੋਲ ਤਤਕਾਲੀ ਸਰਕਾਰ ਦਾ ਸਮਰਥਨ ਸੀ ਕਿਉਂਕਿ ਸਰਕਾਰ ਸਿੱਖ ਸਮੁਦਾਇ ਦੀ ਆਜ਼ਾਦ ਤੇ ਧਾਰਮਿਕ ਪਛਾਣ ਨੂੰ ਨਸ਼ਟ ਕਰਨ ਦੇ ਆਪਣੇ ਏਜੰਡੇ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਦਾ ਇਸਤੇਮਾਲ ਕਰ ਸਕਦੀ ਸੀ। ਕਾਂਗਰਸ ਸਰਕਾਰ ਨੇ ਇਨ੍ਹਾਂ ਤੱਤਾਂ ਨੂੰ ਇਸਤੇਮਾਲ ਕੀਤਾ ਅਤੇ ਉਨ੍ਹਾਂ ਨੂੰ ਐੱਸ. ਜੀ. ਪੀ. ਸੀ ਚੋਣਾਂ ਇਸਤੇਮਾਲ ਕੀਤਾ ਪਰ ਸਿੱਖ ਸਮੁਦਾਇ ਨੇ ਉਨ੍ਹਾਂ ਨੂੰ ਹਰ ਵਾਰ ਕਰਾਰੀ ਹਾਰ ਦਿੱਤੀ ਤੇ ਸ਼ਿਅਦ ਦੇ ਉਮੀਦਵਾਰਾਂ ਨੂੰ ਚੁਣਿਆ।
ਚੋਣਾਂ ਨੂੰ ਆਪਣੇ ਹਿਸਾਬ ਨਾਲ ਤੈਅ ਕਰਨ ‘ਚ ਅਸਫਲ ਹੋਣ ਤੋਂ ਬਾਅਦ ਸਰਕਾਰ ਨੇ ਐੱਸ. ਜੀ. ਪੀ. ਸੀ. ਨੂੰ ਖਤਮ ਕਰਕੇ ਬੋਰਡ ਬਣਾਉਣ ਦੀ ਧਮਕੀ ਦਿੱਤੀ ਪਰ ਸਿੱਖ ਸੰਗਤ ਨੇ ਇਸ ਨੂੰ ਵੀ ਨਾਕਾਮ ਕਰ ਦਿੱਤਾ। ਐੱਸ. ਜੀ. ਪੀ. ਸੀ. ਦੀ 100ਵੀਂ ਵਰ੍ਹੇਗੰਢ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਪੁਰਾਤਨ ਸਿਧਾਂਤਾਂ ਦਾ ਆਦਰ ਕੀਤਾ ਜਾਵੇਗਾ। ਇਸ ‘ਚ ਸਭ ਤੋਂ ਵੱਡਾ ਸਿਧਾਂਤ ਸੰਗਤ ਦਾ ਸਨਮਾਨ ਕੀਤਾ ਜਾਵੇ। ਖਾਲਸਾ ਪੰਥ ਨੂੰ ਅੱਗੇ ਵਧਾਉਣ ਦਾ ਸਭ ਤੋਂ ਬੇਹਤਰ ਤਰੀਕਾ ਇਹ ਹੈ ਕਿ ਸੰਗਤ ਨੂੰ ਗੁਰੂ ਸਾਹਿਬਾਨ ‘ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਪਿਛਲੇ 100 ਸਾਲਾਂ ‘ਚ ਜਦੋਂ ਪੂਰਾ ਸਿੱਖ ਸਮੁਦਾਇ ਇਕਜੁੱਟ ਰਿਹਾ ਉਦੋਂ ਗੁਰੂ ਸਾਹਿਬਾਨ ਦਾ ਸਾਰਿਆਂ ਨੂੰ ਅਸ਼ੀਰਵਾਦ ਮਿਲਿਆ।