Son dies in : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ਾਹਕੋਟ ਦੀ ਨੇਤਾ ਦੀ 51 ਸਾਲਾ ਪਤਨੀ ਵੀਨਾ ਰਾਣੀ ਨੇ ਸੋਮਵਾਰ ਰਾਤ ਨੂੰ ਘਰ ਵਿਚ ਹੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। । ਦੋ ਮਹੀਨੇ ਪਹਿਲਾਂ ਔਰਤ ਦੇ ਪੁੱਤਰ ਦੀ ਗੁਰਾਇਆ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂ ਉਹ ਸਿੰਘੂ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਆ ਰਿਹਾ ਸੀ। ਉਦੋਂ ਤੋਂ ਉਹ ਪੁੱਤਰ ਦੇ ਗਮ ਵਿੱਚ ਸੀ ਤੇ ਇਸੇ ਗਮ ਵਿਚ ਉਸ ਨੇ ਬੀਤੀ ਰਾਤ ਖੌਫਨਾਕ ਕਦਮ ਚੁੱਕ ਕੇ ਆਪਣੀ ਜੀਲਨ ਲੀਲਾ ਖਤਮ ਕਰ ਲਈ।
ਵੀਨਾ ਰਾਣੀ ਦੇ ਪਤੀ ਕੁਲਦੀਪ ਰਾਏ ਨੇ ਦੱਸਿਆ ਕਿ ਉਹ ਪਿੰਡ ਨੇੜੇ ਬੈਂਕ ਵਿਚ ਗਾਰਡ ਹਨ। ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਡਿਊਟੀ ‘ਤੇ ਗਏ ਹੋਏ ਸਨ। ਪਤਨੀ ਅਤੇ ਬੇਟਾ ਅਮਨਦੀਪ ਸ਼ਰਮਾ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ। ਜਦੋਂ ਉਹ ਸਵੇਰੇ 5 ਵਜੇ ਵਾਪਸ ਆਏ ਤਾਂ ਬੇਟੇ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਪਤਨੀ ਨੇ ਆਵਾਜ਼ ਦਿੱਤੀ ਤਾਂ ਕੋਈ ਜਵਾਬ ਨਹੀਂ ਆਇਆ। ਕਮਰੇ ਵਿਚ ਜਾ ਕੇ ਦੇਖਿਆ ਤਾਂ ਪਤਨੀ ਨੇ ਛੱਤ ਦੇ ਗਾਰਡਰ ਨਾਲ ਫੰਦਾ ਲਗਾਇਆ ਹੋਇਆ ਸੀ।ਉਨ੍ਹਾਂ ਨੇ ਦੱਸਿਆ ਕਿ ਬੇਟਾ ਸੰਦੀਪ ਦੀ ਮੌਤ ਤੋਂ ਬਾਅਦ ਪਤਨੀ ਵੀਨਾ ਕਾਫੀ ਸਦਮੇ ਵਿਚ ਸੀ। ਜਦੋਂ ਇਸ ਘਟਨਾ ਦੀ ਜਾਣਕਾਰੀ ਤਲਵੰਡੀ ਸੰਘੇੜਾ ਪੁਲਿਸ ਨੂੰ ਦਿੱਤੀ ਗਈ ਤਾਂ ਏਐਸਆਈ ਸਲਿੰਦਰ ਸਿੰਘ ਅਤੇ ਏਐਸਆਈ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਦੋਵਾਂ ਨੂੰ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ। ਮ੍ਰਿਤਕ ਦੇ ਪਤੀ ਦੇ ਬਿਆਨਾਂ ‘ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।