The girl’s brother : ਅਟਾਰੀ : ਸਰਹੱਦੀ ਪਿੰਡ ‘ਚ ਲੜਕੀ ਦੇ ਭਰਾ ਨੇ ਦੁਲਹਾ ਪਸੰਦ ਨਾ ਆਉਣ ‘ਤੇ ਬਾਰਾਤ ਨੂੰ ਵਾਪਸ ਭੇਜ ਦਿੱਤਾ। ਬਾਰਾਤੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਚੌਕੀ ਖਾਸਾ ‘ਚ ਦਰਜ ਕਰਵਾਈ। ਲੜਕੇ ਦੇ ਪਰਿਵਾਰ ਨੇ ਪੁਲਿਸ ਥਾਣਾ ਘਰਿਡਾ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਬੇਟੇ ਦੀ ਸਗਾਈ ਦੀ ਰਸਮ 13 ਮਹੀਨੇ ਪਹਿਲਾਂ ਹੋਈ ਸੀ। ਲੜਕੀ ਦੇ ਪਿਤਾ ਬੀਤੇ ਸ਼ਨੀਵਾਰ ਨੂੰ ਰੀਤੀ ਰਿਵਾਜ਼ਾਂ ਮੁਤਾਬਕ ਸਗਨ ਲਗਾ ਕੇ ਗਏ। ਜਦੋਂ ਲੜਕੇ ਵਾਲੇ ਲੜਕੀ ਨੂੰ ਸਗਨ ਲਗਾਉਣ ਗਏ ਤਾਂ ਲੜਕੀ ਵਾਲਿਆਂ ਨੇ ਸਗਨ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਕਿਹਾ ਕਿ ਬਾਰਾਤ ਲੈ ਕੇ ਨਾ ਆਉਣਾ। ਭਾਵੇਂ ਬਾਅਦ ‘ਚ ਮਾਮਲਾ ਸ਼ਾਂਤ ਹੋ ਗਿਆ।
ਬਾਰਾਤ ਵਾਲੇ ਦਿਨ ਬੈਂਡ ਬਾਜੇ ਵਾਲਿਆਂ ਨੂੰ ਤੇਜ਼ ਹਥਿਆਰ ਦਿਖਾ ਕੇ ਵਾਪਸ ਭਜਾ ਦਿੱਤਾ। ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਜਿਥੇ ਪੁਲਿਸ ਲੜਕੀ ਵਾਲਿਆਂ ਦੇ ਘਰ ਪੁੱਜੀ। ਲੜਕੀ ਦੇ ਮਾਤਾ ਪਿਤਾ ਤਾਂ ਵਿਆਹ ਲਈ ਰਾਜ਼ੀ ਸਨ ਅਤੇ ਲੜਕੀ ਵੀ ਸਹੁਰੇ ਘਰ ਜਾਣ ਲਈ ਤਿਆਰ ਸੀ ਪਰ ਲੜਕੀ ਦੇ ਭਰਾ ਨੇ ਕਿਹਾ ਕਿ ਉਹ ਲੜਕੀ ਦੀ ਡੋਲੀ ਨਹੀਂ ਵਿਦਾ ਕਰਨਗੇ। ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਪਸੰਦ ਨਹੀਂ ਹੈ। ਉਸ ਦਾ ਰੰਗ ਕਾਲਾ ਹੈ। ਐੱਸ. ਆਈ. ਸੁਖਦੇਵ ਸਿੰਘ ਨੇ ਇੱਕ ਹਫਤੇ ਦਾ ਸਮਾਂ ਰਾਜ਼ੀਨਾਮਾ ਲਈ ਦਿੱਤਾ। ਦੁਲਹੇ ਦੀ ਮਾਤਾ ਨੇ ਕਿਹਾ ਕਿ ਬਾਰਾਤ ਨੂੰ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ। ਪੁਲਿਸ ਕਈ ਘੰਟੇ ਤੱਕ ਸਮਝਾਉਂਦੀ ਰਹੀ ਪਰ ਲੜਕੀ ਦਾ ਭਰਾ ਨਹੀਂ ਮੰਨਿਆ।
ਲੜਕੀ ਦੇ ਭਰਾ ਨੇ ਸਾਫ ਕਹਿ ਦਿੱਤਾ ਕਿ ਉਹ ਕਿਸੇ ਵੀ ਸੂਰਤ ‘ਚ ਆਪਣੀ ਭੈਣ ਦਾ ਵਿਆਹ ਉਸ ਲੜਕੇ ਨਾਲ ਨਹੀਂ ਹੋਣ ਦੇਵੇਗਾ। ਪਰਿਵਾਰ ਵਾਲਿਆਂ ਤੇ ਪੁਲਿਸ ਦੇ ਮਨਾਉਣ ਦੇ ਬਾਵਜੂਦ ਲੜਕਾ ਆਪਣੀ ਜ਼ਿੱਦ ‘ਤੇ ਰਿਹਾ ਤੇ ਬਾਰਾਤ ਨੂੰ ਵਾਪਸ ਪਰਤਣਾ ਪਿਆ। ਪੁਲਿਸ ਫਿਲਹਾਲ ਦੋਵੇਂ ਪੱਖਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਤਰ੍ਹਾਂ ਮੁੰਡੇ ਦਾ ਕਾਲਾ ਰੰਗ ਹੀ ਉਸ ਲਈ ਸਰਾਪ ਬਣ ਗਿਆ ਤੇ ਉਸ ਦਾ ਵਿਆਹ ਨਹੀਂ ਹੋ ਸਕਿਆ।