‘This is not : ਚੰਡੀਗੜ੍ਹ : ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੇ ਮੁੱਦੇ ‘ਤੇ ਸੋਸ਼ਲ ਵਰਕਰ ਲੱਖਾ ਸਿਧਾਨਾ ਨੇ ਕਿਹਾ ਕਿ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਕਿਸਾਨਾਂ ਦੇ ਨਾਲ-ਨਾਲ ਹਰੇਕ ਵਰਗ ਦੇ ਲੋਕਾਂ ਨੂੰ ਦਿੱਲੀ ਵੱਲ ਜਾਣਾ ਚਾਹੀਦਾ ਹੈ ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਸਗੋਂ ਸਾਰੇ ਵਰਗਾਂ ਨਾਲ ਜੁੜਿਆ ਹੋਇਆ ਹੈ। ਇਹੀ ਅਪੀਲ ਕਰਨ ਲਈ ਮੈਂ ਤੇ ਸਾਰੇ ਕਲਾਕਾਰ ਇੱਥੇ ਇਕੱਠੇ ਹੋਏ ਹਾਂ ਤੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ।
ਕਿਸਾਨ ਸੰਗਠਨ ਜੋ ਇਕਜੁੱਟ ਹੋ ਕੇ ਫੈਸਲਾ ਲੈਣਗੇ, ਸਾਨੂੰ ਵੀ ਉਸ ਮੁਤਾਬਕ ਹੀ ਚੱਲਣਾ ਪਵੇਗਾ। ਸਾਨੂੰ ਵੱਖ ਤੋਂ ਕੋਈ ਫੈਸਲਾ ਲੈਣ ਦੀ ਲੋੜ ਨਹੀਂ। ਸੋਨੀਆ ਮਾਨ ਨੇ ਕਿਹਾ ਕਿ ਰਾਜਨੀਤਕ ਦਲਾਂ ਨੂੰ ਵੀ ਆਪਣੇ ਝੰਡੇ ਛੱਡ ਕੇ ਇੱਕ ਫੈਸਲਾ ਲੈਣਾ ਹੋਵੇਗਾ ਤਾਂ ਹੀ ਮੋਦੀ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਇਹ ਲੜਾਈ ਇਕਜੁੱਟ ਹੋ ਕੇ ਹੀ ਲੜੀ ਜਾ ਸਕਦੀ ਹੈ।
ਲੱਖਾ ਸਿਧਾਨਾ ਨੇ ਕਿਹਾ ਕਿ ਕਿਸਾਨ ਲਗਾਤਾਰ ਜੇਕਰ ਧਰਨੇ ‘ਤੇ ਬੈਠਣਗੇ ਤਾਂ ਅਸੀਂ ਬੈਠਾਂਗੇ ਜਾਂ ਨਹੀਂ ਇਸ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਧਰਨਾ ਜਿੰਨਾ ਵੀ ਸਮਾਂ ਚੱਲੇ ਤਾਂ ਲਗਾਤਾਰ ਅਸੀਂ ਉਥੇ ਬੈਠਾਂਗੇ। ਕਿਸਾਨ ਜਿਥੋਂ ਵੀ ਅੱਗੇ ਜਾਣਗੇ ਬੇਸ਼ੱਕ ਰਸਤਾ ਕੋਈ ਵੀ ਹੋਵੇ ਉਸ ‘ਚ ਜਿਸ ਨੂੰ ਜਿਹੜਾ ਨੇੜੇ ਹੋਵੇਗਾ, ਉਥੋਂ ਆ ਜਾਵੇ, ਸਾਡੀ ਸਾਰਿਆਂ ਨੂੰ ਇਹ ਹੀ ਅਪੀਲ ਹੈ। ਲੱਖਾ ਸਿਧਾਨਾ ਨੇ ਸ਼ੰਭੂ ਮੋਰਚੇ ‘ਤੇ ਬੋਲਦੇ ਹੋਏ ਕਿਹਾ ਕਿ ਜਦੋਂ ਅਜਿਹਾ ਸੰਘਰਸ਼ ਸ਼ੁਰੂ ਹੁੰਦੇ ਹਨ ਤਾਂ ਲੋਕਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਸਿਧਾਨਾ ਨੇ ਕਿਹਾ ਕਿ ਸਾਰੇ ਰਾਜਨੀਤਕ ਦਲਾਂ ਨੂੰ ਆਪਣਾ ਝੰਡਾ ਛੱਡ ਕੇ ਕਿਸਾਨੀ ਧਰਨਿਆਂ ‘ਚ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਹੈ ਤੇ ਪੰਜਾਬ ਨੂੰ ਅੱਜ ਸਾਰਿਆਂ ਦੀ ਲੋੜ ਹੈ। ਸਿਧਾਨਾ ਨੇ ਕਿਹਾ ਕਿ ਕੇਂਦਰ ਬਹੁਤ ਦੇਰ ਤੋਂ ਬਹਾਨੇ ਬਨਾ ਰਿਹਾ ਹੈ ਤੇ ਹੋਰ ਵੀ ਸਕਦਾ ਹੈ ਕਿ ਕੇਂਦਰ ਆਪਣੇ ਲੋਕਾਂ ਨੂੰ ਧਰਨਿਆਂ ‘ਚ ਭੇਜ ਕੇ ਕੁਝ ਗਲਤ ਵੀ ਕਰ ਸਕਦਾ ਹੈ ਕਿਉਂਕਿ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਲੱਗਾ ਹੋਇਆ ਹੈ। ਬਾਪੂ ਬਲਕਾਰ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਗਲਤ ਨਾਅਰਾ ਨਹੀਂ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ :ਪਟਿਆਲਾ : 6 ਕਰੋੜ ਦੀਆਂ ਲਗਜ਼ਰੀ ਗੱਡੀਆਂ ਕਬਾੜ ‘ਚ ਬਦਲ ਕੇ ਵੇਚਣ ਵਾਲਾ ਚੋਰ ਗ੍ਰਿਫਤਾਰ, 5 ਸਾਲਾਂ ਤੋਂ ਸੀ ਫਰਾਰ