Tragic accident happened : ਅੱਜ ਜਿਲ੍ਹਾ ਅੰਮ੍ਰਿਤਸਰ ਤੋਂ ਇੱਕ ਦੁਖਦ ਖਬਰ ਆਈ ਹੈ ਜਿਥੇ ਇੱਕ ਟੈਂਪੂ ਟ੍ਰੈਵਲਰ ਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋ ਗਈ ਤੇ ਤਰਨਤਾਰਨ ਰੋਡ ‘ਤੇ ਕੋਟ ਮੰਗਲ ਸਿੰਘ ‘ਚ ਰਹਿਣ ਵਾਲੇ ਅਜੀਤ ਸਿੰਘ ਦੇ ਪਰਿਵਾਰ ‘ਤੇ ਸੋਮਵਾਰ ਸਵੇਰੇ ਮੁਸੀਬਤ ਦਾ ਪਹਾੜ ਟੁੱਟ ਗਿਆ। ਮੁੰਡੇ ਦੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਸੋਮਵਾਰ ਸਵੇਰੇ ਲੁਧਿਆਣਾ ਦੇ ਖੰਨਾ ਕੋਲ ਦਿੱਲੀ ਤੋਂ ਵਿਆਹ ਕਰਕੇ ਪਰਤ ਰਹੀ ਬਾਰਾਤ ਦਾ ਟੈਂਪੂ ਟ੍ਰੈਵਲਰ ਖੜ੍ਹੇ ਟਰਾਲੇ ਨਾਲ ਜਾ ਟਕਰਾਇਆ। ਹਾਦਸੇ ‘ਚ ਦੁਲਹੇ ਦੀ ਮਾਂ ਗੁਰਚਰਨ ਕੌਰ ਤੇ ਭਾਣਜੀ ਜੈਸ਼੍ਰੀ (3) ਦੀ ਮੌਤ ਹੋ ਗਈ। ਕਿਸਮਤ ਰਹੀ ਕਿ ਕਾਰ ‘ਚ ਆ ਰਹੇ ਦੁਲਹਾ ਤੇ ਦੁਲਹਨ ਸੁਰੱਖਿਅਤ ਬਚ ਗਏ। ਹਾਦਸੇ ਤੋਂ ਬਾਅਦ ਜਿਵੇਂਹੀ ਐਂਬੂਲੈਂਸ ਘਰ ਪੁੱਜੀ, ਚੀਖ ਪੁਕਾਰ ਮਚ ਗਈ। ਹਰ ਕਿਸੇ ਦੇ ਮਨ ‘ਚ ਇਹੀ ਗੱਲ ਸੀ ਕਿ ਗੁਰਚਰਨ ਕੌਰ ਤਾਂ ਬੇਟੇ ਪਰਮਿੰਦਰ ਸਿੰਘ ਦੇ ਸਿਰ ਸਿਹਰਾ ਬੰਨ੍ਹਣ ਗਈ ਸੀ। ਘਰ ‘ਚ ਸਾਰੇ ਨੂੰਹ ਦਾ ਇੰਤਜ਼ਾਰ ਕਰ ਰਹੇ ਸਨ ਪਰ ਖੁਸ਼ੀਆਂ ਦਾ ਮਾਹੌਲ ਗਮ ‘ਚ ਬਦਲ ਗਿਆ।
ਗੁਰਚਰਨ ਕੌਰ ਆਪਣੇ ਪਤੀ ਅਜੀਤ ਸਿੰਘ ਤੇ ਕੁਝ ਰਿਸ਼ਤੇਦਾਰਾਂ ਨਾਲ 28 ਨਵੰਬਰ ਦੀ ਰਾਤ ਨੂੰ ਵੱਡੇ ਬੇਟੇ ਪਰਮਿੰਦਰ ਸਿੰਘਦੇ ਵਿਆਹ ਲਈ ਇੱਕ ਕਾਰ ਤੇ ਟੈਂਪੂ ਟ੍ਰੈਵਲ ਲੈ ਕੇ ਦਿੱਲੀ ਗਈ ਸੀ। ਕੋਰੋਨਾ ਕਾਰਨ ਬਾਰਾਤ ‘ਚ ਘੱਟ ਹੀ ਲੋਕ ਸਨ। ਪਰਿਵਾਰ ਦੇ ਨਜ਼ਦੀਕੀ ਸਿੰਮੀ ਨੇ ਦੱਸਿਆ ਕਿ ਗੁਰਚਰਨ ਕੌਰ ਦੇ ਦੋ ਬੇਟੇ ਪਰਮਿੰਦਰ, ਜਤਿੰਦਰ ਤੇ ਇੱਕ ਬੇਟੀ ਵਰਿੰਦਰ ਕੌਰ ਹੈ। ਉਨ੍ਹਾਂ ਨੇ ਵੱਡੇ ਬੇਟੇ ਪਰਮਿੰਦਰ ਦਾ ਵਿਆਹ 29 ਨਵੰਬਰ ਨੂੰ ਦਿੱਲੀ ਤੈਅ ਕੀਤਾ ਸੀ। ਕੋਰੋਨਾ ਦੇ ਡਰ ਕਾਰਨ ਵਿਆਹ ਧੂਮਧਾਮ ਨਾਲ ਕਰਨ ਦੀ ਬਜਾਏ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾਣਾ ਹੀ ਸਹੀ ਸਮਝਿਆ। ਸ਼ਨੀਵਾਰ ਉਹ ਮੁੰਡੇ ਦੇ ਵਿਆਹ ਲਈ ਅੰਮ੍ਰਿਤਸਰ ਤੋਂ ਇੱਕ ਕਾਰ ਅਤੇ ਇੱਕ ਟੈਂਪੂ ਟ੍ਰੈਵਲਰ ਲੈ ਕੇ ਨਿਕਲੇ।
ਵਿਆਹ ਤੋਂ ਬਾਅਦ ਉਹ ਐਤਵਾਰ ਦੀ ਰਾਤ ਘਰ ਪਰਤ ਰਹੇ ਸਨ ਕਿ ਖੰਨਾ ਕੋਲ ਦੁਰਘਟਨਾ ਹੋ ਗਈ। ਟੈਂਪੂ ਟ੍ਰੈਵਲ ‘ਚ ਸਵਾਰ ਸਾਰੇ ਹੋਰ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚਾਰੋਂ ਪਾਸੇ ਮਾਤਮ ਛਾ ਗਿਆ। ਗੁਰਚਰਨ ਕੌਰ ਅਤੇ ਉਸ ਦੇ ਪਤੀ ਦਾ ਕੋਟ ਮੰਗਲ ਸਿੰਘ ‘ਚ ਕਾਫੀ ਰੁਤਬਾ ਸੀ। ਉਨ੍ਹਾਂ ਦਾ ਕੱਪੜਿਆਂ ਦੀ ਰੰਗਾਈ ਦਾ ਕਾਰੋਬਾਰ ਹੈ। ਗੁਰਚਰਨ ਤੇ ਉਨ੍ਹਾਂ ਦੇ ਦੋਵੇਂ ਮੁੰਡੇ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਕਈ ਜ਼ਰੂਰਤਮੰਦਾਂ ਲਈ ਖਾਣੇ ਦਾ ਇੰਤਜ਼ਾਮ ਵੀ ਕੀਤਾ ਸੀ। ਅਚਾਨਕ ਹਾਦਸੇ ਹੋਣ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋਕ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ :