ਹੁਸ਼ਿਆਰਪੁਰ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਬਿਸਤ ਦੋਆਬ ਨਹਿਰ ਦੇ ਨਾਲ ਸੜਕ ‘ਤੇ ਸਫਾਰੀ ਅਤੇ ਸਵਿਫਟ ਕਾਰ ਸਵਾਰ ਨੌਜਵਾਨ ਗੱਡੀਆਂ ਸਮੇਤ ਨਹਿਰ ਵਿਚ ਡਿੱਗ ਪਏ। ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ 20 ਸਾਲਾ ਅਨਮੋਲ ਪੁੱਤਰ ਲਾਡੀ ਵਾਸੀ ਮਾਹਿਲਪੁਰ ਅਤੇ 28 ਸਾਲਾ ਜਸਦੀਪ ਪੁੱਤਰ ਕੁਲਵਰਨ ਵਾਸੀ ਕੋਟ ਫਤੂਹੀ ਵਜੋਂ ਹੋਈ ਹੈ। ਸਫਾਰੀ ਗੱਡੀ ਵਿਚ ਸਵਾਰਾਂ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਆਪਣੀ ਜਾਨ ਬਚਾਈ ਗਈ ਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਹੋਰ ਗੱਡੀ ਨਹਿਰ ‘ਚ ਡਿੱਗ ਗਈ, ਜਿਸ ‘ਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਫਾਰੀ ਗੱਡੀ ਸਵਾਰਾਂ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਬਹੁਤ ਮੁਸ਼ੱਕਤ ਤੋਂ ਬਾਅਦ ਕਾਰ ਸਵਾਰਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।
ਹਾਦਸੇ ਦਾ ਕਾਰਨ ਗੱਡੀ ਦਾ ਸੰਤੁਲਨ ਵਿਗੜ੍ਹਨਾ ਦੱਸਿਆ ਜਾ ਰਿਹਾ ਹੈ। ਕਾਰ ਅਤੇ ਮ੍ਰਿਤਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਫ਼ਾਰੀ ਗੱਡੀ ‘ਚ ਸਵਾਰ ਨੌਜਵਾਨ ਜਨਮਦਿਨ ਦੀ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ ਕਿ ਸਫ਼ਾਰੀ ਗੱਡੀ ਦੀ ਅਚਾਨਕ ਬ੍ਰੇਕ ਫੇਲ ਹੋ ਗਈ। ਉਹ ਗੱਡੀ ਸਮੇਤ ਨਹਿਰ ਵਿਚ ਜਾ ਡਿੱਗਿਆ, ਜਿਸ ਨਾਲ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਜਲੰਧਰ ‘ਚ ਆਇਲੈਟਸ ਤੇ ਕੋਚਿੰਗ ਸੈਂਟਰ ਖੁੱਲ੍ਹੇ, ਨਵੀਆਂ ਹਦਾਇਤਾਂ ਜਾਰੀ