ਸੋਨਾ ਅਸਲੀ ਹੈ ਜਾਂ ਨਕਲੀ ਇਹ ਸਵਾਲ ਹਰ ਇੱਕ ਆਮ ਆਦਮੀ ਲਈ ਵੀ ਬਹੁਤ ਵੱਡਾ ਹੈ , ਅਜਿਹੇ ‘ਚ ਸਰਕਾਰ ਨੇ ਇੱਕ ਨਵੀਂ ਐਪ ਲਾਂਚ ਕੀਤੀ ਹੈ। ਇਸ ਸਬੰਧੀ ਕੇਂਦਰੀ ਖਪਤਕਾਰ ਤੇ ਖ਼ੁਰਾਕ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸਾਮਾਨ ਨਾਲ ਜੁੜੀ ਕੋਈ ਵੀ ਸ਼ਿਕਾਇਤ, ਲਾਇਸੈਂਸ, ਰਜਿਸਟ੍ਰੇਸ਼ਨ ਤੇ ਹਾਲਮਾਰਕ ਦੀ ਸਚਾਈ ਦੀ ਜਾਂਚ ਲਈ ਖਾਸ ਤੌਰ ‘ਤੇ BIS App ਲਾਂਚ ਕਰ ਦਿੱਤੀ ਹੈ। ਜਿਸ ਰਾਹੀਂ ਘਰ ਬੈਠੇ ਹੀ ਹਰ ਕੋਈ ਆਪਣੇ ਗੋਲਡ ਨੂੰ ਪਰਖ ਸਕਦਾ ਹੈ ਅਤੇ ਆਸਾਨੀ ਨਾਲ ਦੱਸੇਗਾ ਕਿ ਸੋਨਾ ਕਿੰਨਾ ਖਰਾ ਹੈ।
ਇਹ ਹੀ ਨਹੀਂ ਕਿਸੇ ਸਾਮਾਨ ਜਾਂ ਗੋਲਡ ਦਾ ਹਾਲਮਾਰਕ ਨੰਬਰ ਜਾਂ ਰਜਿਸਟ੍ਰੇਸ਼ਨ ਗ਼ਲਤ ਹੋਣ ‘ਤੇ ਗਾਹਕ ਐਪ ਜ਼ਰੀਏ ਹੀ ਸ਼ਿਕਾਇਤ ਕਰ ਸਕਦਾ ਹੈ। BIS App ਕਿਸੇ ਵੀ ਸਾਮਾਨ ਦੀ ਮਿਆਰ ਜਾਂਚਣ ਦਾ ਆਸਾਨ ਤਰੀਕਾ ਹੈ। ਹਾਲਮਾਰਕ ਪ੍ਰੋਡਕਟ ਦੀ ਪ੍ਰਮਾਣਿਕਤਾ ਨੂੰ ਵੀ ਚੈੱਕ ਕਰ ਕਰੇਗਾ। ਗੋਲਡ ਦੀ ਪ੍ਰਮਾਣਿਕਤਾ ਸਿਰਫ ਪਹਿਲਾਂ ਜਿਊਲਰ ਹੀ ਦਸਦੇ ਸਨ ਪਰ ਹੁਣ BIS App ਨਾਲ ਤੁਸੀਂ ਆਪ ਹੀ ਇਹ ਦੇਖ ਸਕੋਗੇ।
ਪਾਸਵਾਨ ਨੇ ਜਾਣਕਾਰੀ ਦਿੱਤੀ ਕਿ BIS ਨੇ ਲਗਪਗ 37,000 ਮਾਪਦੰਡ ਜਾਰੀ ਕੀਤੀ , ਇਸ ਤੋਂ ਬਾਅਦ ਲਾਇਸੈਂਸਾਂ ਦੀ ਗਿਣਤੀ ‘ਚ ਵਾਧਾ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਾਸਵਾਨ ਵੱਲੋਂ ਮਾਪਦੰਡ, ਅਨੁਰੂਪਤਾ ਮੁਲਾਂਕਣ ਤੇ ਪ੍ਰੀਖਣ ‘ਤੇ ਭਾਰਤੀ ਮਾਪਦੰਡ ਬਿਊਰੋ (BIS) ਦੇ ਤਿੰਨ ਪੋਰਟਲ ਲਾਂਚ ਕੀਤੇ ਹਨ ਜੋ ਖਪਤਕਾਰ ਤੇ ਸਟੈਕਹੋਲਡਰਜ਼ www.manakonline.in ਜ਼ਰੀਏ ਲੌਗਇਨ ਕਰ ਸਕਦੇ ਹਨ। ਦੱਸ ਦੇਈਏ ਕਿ BIS ਦੇਸ਼ ਦਾ ਸਟੈਂਡਰਡ ਬਾਡੀ ਸੈੱਟ ਕਰਨ ਵਾਲਾ ਰਾਸ਼ਟਰੀ ਮਾਪਦੰਡ ਹੈ। ਹੁਣ ਤਕ ਇਸ ਨੇ 358 ਉਤਪਾਦਾਂ ਲਈ 20,866 ਮਾਪਦੰਡ ਤੇ ਲਾਜ਼ਮੀ ਮਾਪਦੰਡ ਨਿਰਧਾਰਤ ਕਰੇਗਾ। ਆਈਐੱਸਆਈ ਮਾਰਕ 1955 ਤੋਂ ਭਾਰਤ ‘ਚ ਉਦਯੋਗਿਕ ਉਤਪਾਦਾਂ ਲਈ ਇਕ ਮਾਪਦੰਡ-ਪਾਲਣਾ ਚਿੰਨ੍ਹ ਹੈ। ਹਾਲਮਾਰਕ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਦਾ ਪ੍ਰਮਾਣਕ ਹੈ। ਫਿਲਹਾਲ ਇਹ ਸਿਰਫ ਐਂਡਰਾਇਡ ਪਲੇਟਫਾਰਮ ‘ਤੇ ਹੀ ਲਾਂਚ ਕੀਤਾ ਗਿਆ ਹੈ। ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਉਪਲੱਭਦ ਹੈ। ਹਜੇ ਤੱਕ 10,000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।