Earn on facebook : ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਨੇ ਵੀਰਵਾਰ ਨੂੰ ਕਿਹਾ ਕਿ ਫੇਸਬੁੱਕ ਹੁਣ ਵੀਡੀਓ ਬਣਾਉਣ ਵਾਲਿਆਂ ਨੂੰ ਇਸ਼ਤਿਹਾਰਾਂ ਰਾਹੀਂ ਕਮਾਈ ਕਰਨ ਦੀ ਸਹੂਲਤ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਪਲੇਟਫਾਰਮ ਦੀ ਸਹਾਇਤਾ ਨਾਲ ਉਹ ਵਿਡੀਓਜ਼ ਬਣਾਉਣ ਵਾਲਿਆਂ ਲਈ ਕਮਾਈ ਦਾ ਨਵਾਂ ਤਰੀਕਾ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਦਾ ਵਿਸਥਾਰ ਕਰੇਗੀ। ਕੰਪਨੀ ਨੇ ਉਨ੍ਹਾਂ ਤਰੀਕਿਆਂ ਬਾਰੇ ਵੀ ਦੱਸਿਆ ਹੈ ਜਿਸ ਨਾਲ ਲੋਕ ਫੇਸਬੁੱਕ ‘ਤੇ ਕਮਾਈ ਕਰ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਜੋ ਲੋਕ ਫੇਸਬੁੱਕ ‘ਤੇ ਵੀਡੀਓ ਬਣਾਉਂਦੇ ਹਨ ਉਹ ਹੁਣ ਇੱਕ ਮਿੰਟ ਤੱਕ ਵੀਡੀਓ ਬਣਾ ਕੇ ਪੈਸੇ ਕਮਾਉਣ ਦੇ ਯੋਗ ਹੋਣਗੇ, ਜਿਸ ਵਿੱਚ ਘੱਟੋ ਘੱਟ 30 ਸਕਿੰਟ ਦਾ ਇਸ਼ਤਿਹਾਰ ਚੱਲੇਗਾ। ਤਿੰਨ ਮਿੰਟ ਜਾਂ ਇਸ ਤੋਂ ਵੱਧ ਦੇ ਵੀਡੀਓ ਲਈ, 45 ਸਕਿੰਟ ਦਾ ਇਸ਼ਤਿਹਾਰ ਦਿਖਾਇਆ ਜਾਵੇਗਾ।
ਪਹਿਲਾਂ ਸਿਰਫ ਤਿੰਨ ਮਿੰਟ ਜਾਂ ਇਸ ਤੋਂ ਵੱਧ ਦੇ ਵੀਡੀਓ ‘ਤੇ ਲੋਕ ਇਸ਼ਤਿਹਾਰਾਂ ਨਾਲ ਕਮਾਈ ਕਰ ਸਕਦੇ ਸਨ, ਜਿਸ ਵਿੱਚ ਕੋਈ ਵੀ ਇਸ਼ਤਿਹਾਰ 01 ਮਿੰਟ ਤੋਂ ਪਹਿਲਾਂ ਨਹੀਂ ਦਿਖਾਇਆ ਜਾਂਦਾ ਸੀ। ਫੇਸਬੁੱਕ ‘ਤੇ ਵੀਡੀਓ ਵਿੱਚ ਇੱਕ ਇਸ਼ਤਿਹਾਰ ਪ੍ਰਾਪਤ ਕਰਨ ਲਈ ਤੁਹਾਡੇ ਵੀਡੀਓ 6,00,000 ਮਿੰਟਾਂ ਲਈ ਵੇਖੇ ਜਾਣੇ ਜਰੂਰੀ ਹੋਣਗੇ, ਇਸ ਤੋਂ ਇਲਾਵਾ 05 ਜਾਂ ਵਧੇਰੇ ਕਿਰਿਆਸ਼ੀਲ ਵੀਡੀਓ ਸਬੰਧਤ ਖਾਤੇ ‘ਤੇ ਅਪਲੋਡ ਕਰਨੇ ਪੈਣਗੇ।
ਇਹ ਵੀ ਦੇਖੋ : 2 ਮਹੀਨਿਆਂ ਦੀ ਬੱਚੀ ਨੂੰ ਛੱਡ ਧਰਨੇ ਤੇ ਬੈਠਾ ਪਿਓ , ਮੋਦੀ ਸਰਕਾਰ ਦੀਆਂ ਕਢਾ ‘ਤੀਆਂ ਚੀਕਾਂ