First time in history: ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ HIV ਬਿਨ੍ਹਾਂ ਕਿਸੇ ਇਲਾਜ ਦੇ ਠੀਕ ਹੋ ਗਿਆ ਹੋਵੇ। ਮਨੁੱਖੀ ਸਰੀਰ ਦੇ ਇਮਿਊਨ ਸਿਸਟਮ ਨੇ ਇਸ ਜਾਨਲੇਵਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ਘਟਨਾ ਤੋਂ ਦੁਨੀਆ ਭਰ ਦੇ ਵਿਗਿਆਨੀ ਅਤੇ ਡਾਕਟਰ ਹੈਰਾਨ ਹਨ। ਕਿਉਂਕਿ HIV ਲਾਇਲਾਜ ਹੈ, ਇਹ ਜਿਸਨੂੰ ਵੀ ਹੋ ਜਾਂਦਾ ਹੈ ਉਸਨੂੰ ਜਿੰਦਗੀ ਭਰ ਲਈ ਦਵਾਈਆਂ ‘ਤੇ ਨਿਰਭਰ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਇਹ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ, ਤਾਂ ਇਹ ਹੈਰਾਨੀ ਹੀ ਹੋਵੇਗੀ।
ਇਸ ਤੋਂ ਪਹਿਲਾਂ ਦੋ ਵਾਰ ਲੋਕਾਂ ਦੇ ਸਰੀਰ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਰੀਰ ਵਿੱਚ HIV ਵਾਇਰਸ ਬਹੁਤ ਤੇਜ਼ੀ ਨਾਲ ਘੱਟ ਹੋਇਆ ਸੀ ਅਤੇ ਵਾਪਸ ਨਹੀਂ ਆਇਆ ਸੀ। ਪਰ ਸਰੀਰ ਦੇ ਇਮਿਊਨ ਸਿਸਟਮ ਆਪਣੇ ਆਪ HIV ਨਾਲ ਲੜ ਕੇ ਉਸਨੂੰ ਖ਼ਤਮ ਕਰ ਦੇਵੇ, ਉਹ ਵੀ ਬਿਨ੍ਹਾਂ ਕਿਸੇ ਬਾਹਰੀ ਮਦਦ ਦੇ। ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਡਾਕਟਰਾਂ ਨੇ ਸਰੀਰ ਵਿੱਚ ਮੌਜੂਦ 1.5 ਬਿਲੀਅਨ ਯਾਨੀ 150 ਕਰੋੜ ਸੈੱਲਾਂ ਦੀ ਜਾਂਚ ਕੀਤੀ। ਇਸ ਮਰੀਜ਼ ਨੂੰ EC2 ਨਾਮ ਦਿੱਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ ਇਸ ਮਰੀਜ਼ ਦੇ ਸਰੀਰ ਵਿੱਚ HIV ਦਾ ਕੋਈ ਸਰਗਰਮ ਵਾਇਰਸ ਨਹੀਂ ਹੈ। ਇਸਦਾ ਮਤਲਬ ਹੈ ਕਿ ਇਹ HIV ਤੋਂ ਸੰਕਰਮਿਤ ਸੀ ਅਤੇ ਆਪਣੇ ਆਪ ਠੀਕ ਹੋ ਗਿਆ।
ਇਸ ਤੋਂ ਬਾਅਦ ਇੱਕ ਹੋਰ ਆਦਮੀ ਦੀ ਵੀ ਜਾਂਚ ਕੀਤੀ ਗਈ। ਇਸਦਾ ਨਾਮ EC1 ਹੈ। ਇਸਦੇ ਸਰੀਰ ਦੇ 100 ਕਰੋੜ ਸੈੱਲਾਂ ਦੀ ਜਾਂਚ ਕੀਤੀ ਗਈ, ਤਾਂ ਇਸਦੇ ਸਰੀਰ ਵਿੱਚ ਸਿਰਫ ਇੱਕ ਕਿਰਿਆਸ਼ੀਲ ਵਾਇਰਸ ਪਾਇਆ ਗਿਆ। ਪਰ ਉਹ ਜੈਨੇਟਿਕ ਤੌਰ ‘ਤੇ ਵੀ ਕਿਰਿਆਸ਼ੀਲ ਨਹੀਂ ਹੈ। ਯਾਨੀ ਇਨ੍ਹਾਂ ਦੋਹਾਂ ਮਨੁੱਖਾਂ ਦੇ ਸਰੀਰ ਦੀ ਜੈਨੇਟਿਕਸ ਅਜਿਹੀ ਹੈ ਕਿ ਜਿਸ ਕਾਰਨ ਉਹ ਦੋਵੇਂ HIV ਦੀ ਕਿਰਿਆਸ਼ੀਲਤਾ ਨੂੰ ਖਤਮ ਕਰ ਰਹੇ ਹਨ। ਇੰਨੀ ਜਾਂਚ ਤੋਂ ਬਾਅਦ ਵਿਗਿਆਨੀਆਂ ਨੇ ਇਨ੍ਹਾਂ ਦੋਵਾਂ ਦਾ ਨਾਮ ਐਲੀਟ ਕੰਟਰੋਲਰ (EC) ਰੱਖਿਆ ਹੈ। ਐਲੀਟ ਕੰਟਰੋਲਰ ਦਾ ਅਰਥ ਉਹ ਲੋਕ ਹਨ ਜਿਨ੍ਹਾਂ ਦੇ ਸਰੀਰ ਵਿੱਚ HIV ਹੈ ਪਰ ਉਹ ਪੂਰੀ ਤਰ੍ਹਾਂ ਨਾ-ਸਰਗਰਮ ਜਾਂ ਥੋੜ੍ਹੀ ਮਾਤਰਾ ਵਿੱਚ ਹਨ ਜੋ ਬਿਨ੍ਹਾਂ ਕਿਸੇ ਦਵਾਈ ਦੇ ਠੀਕ ਕੀਤੇ ਜਾ ਸਕਦੇ ਹਨ। ਇਨ੍ਹਾਂ ਲੋਕਾਂ ਦੇ ਸਰੀਰ ਵਿੱਚ HIV ਦੇ ਲੱਛਣਾਂ ਜਾਂ ਉਸ ਨਾਲ ਹੋਣ ਵਾਲੇ ਨੁਕਸਾਨ ਦੇ ਲੱਛਣ ਵੀ ਨਹੀਂ ਵੇਖੇ ਗਏ।
ਕੈਲੀਫੋਰਨੀਆ ਯੂਨੀਵਰਸਿਟੀ ਵਿੱਚ HIV ਦੀ ਖੋਜ ਕਰਨ ਵਾਲੇ ਸੱਤਿਆ ਦਾਂਡੇਕਰ ਨੇ ਕਿਹਾ ਕਿ ਇਹ ਕੁਝ ਮਹੀਨਿਆਂ ਜਾਂ ਸਾਲਾਂ ਦੀ ਤਰ੍ਹਾਂ ਨਹੀਂ ਲਗਦਾ। ਇਹ ਲੱਗਦਾ ਹੈ ਕਿ ਇਮਿਊਨ ਸਿਸਟਮ ਬਹੁਤ ਲੰਬੇ ਸਮੇਂ ਵਿੱਚ ਵਿਕਸਤ ਹੋ ਰਿਹਾ ਹੈ। ਵਿਸ਼ਵ ਵਿੱਚ ਲਗਭਗ 3.50 ਕਰੋੜ ਲੋਕ HIV ਤੋਂ ਸੰਕਰਮਿਤ ਹਨ। ਇਨ੍ਹਾਂ ਮਰੀਜ਼ਾਂ ਵਿਚੋਂ 99.50 ਪ੍ਰਤੀਸ਼ਤ ਅਜਿਹੇ ਹਨ ਜਿਨ੍ਹਾਂ ਨੂੰ ਹਰ ਰੋਜ਼ ਐਂਟੀਰੇਟ੍ਰੋਵਾਈਰਲ ਦਵਾਈ ਅਰਥਾਤ HIV ਦੀ ਦਵਾਈ ਲੈਣੀ ਪੈਂਦੀ ਹੈ। ਬਿਨ੍ਹਾਂ ਦਵਾਈ ਦੇ ਇਸ ਬਿਮਾਰੀ ‘ਤੇ ਕਾਬੂ ਪਾਉਣਾ ਲਗਭਗ ਅਸੰਭਵ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਵਿਗਿਆਨੀ ਇਹ ਵੀ ਮੰਨ ਰਹੇ ਹਨ ਕਿ ਇਨ੍ਹਾਂ ਦੋਵਾਂ ਮਨੁੱਖਾਂ ਦੇ ਸਰੀਰ ਵਿੱਚ HIV ਦਾ ਕਮਜ਼ੋਰ ਵਾਇਰਸ ਹੋਵੇ। ਵਿਗਿਆਨੀ ਨੇ 64 ਐਲੀਟ ਕੰਟਰੋਲਰਾਂ ਦੇ ਸਰੀਰ ‘ਤੇ HIV ਦੀ ਲਾਗ ਦਾ ਅਧਿਐਨ ਕੀਤਾ। ਇਨ੍ਹਾਂ ਵਿੱਚੋਂ 41 ਵਿਅਕਤੀ ਅਜਿਹੇ ਸੀ ਜੋ ਐਂਟੀਰੇਟ੍ਰੋਵਾਈਰਲ ਡਰੱਗਜ਼ ਲੈ ਰਹੇ ਸਨ । ਪਰ ਮਰੀਜ਼ EC2 ਨੇ ਕੋਈ ਦਵਾਈ ਨਹੀਂ ਲਈ ਅਤੇ ਸਰੀਰ ਵਿੱਚ HIV ਪੂਰੀ ਤਰ੍ਹਾਂ ਅਸਮਰੱਥ ਹੈ।