Flipkart Quick: Flipkart ਵੱਲੋਂ ਗ੍ਰਾਹਕਾਂ ਲਈ ਖਾਸ ਹਾਇਪਰਲੋਕਲ ਡਿਲੀਵਰੀ ਸੇਵਾ ਫਲਿਪਕਾਰਟ ਕਵਿਕ Flipkart Quick ਦੀ ਸ਼ੁਰੂਆਤ ਕੀਤੀ ਹੈ। ਇਸ ਖਾਸ ਸੁਵਿਧਾ ਰਾਹੀਂ ਗਾਹਕਾਂ ਨੂੰ ਮਹਿਜ਼ 90 ਮਿੰਟ ‘ਚ ਗਰਾਸਰੀ, ਤਾਜ਼ਾ ਸਬਜੀਆਂ, ਮਾਸ ਅਤੇ ਮੋਬਾਇਲ ਫੋਨ ਡਿਲੀਵਰੀ ਹੋਵੇਗੀ। ਦੱਸ ਦੇਈਏ ਕਿ ਇਹ ਸੇਵਾ ਬੇਂਗਲੁਰੁ ਦੇ ਕਈ ਸਥਾਨਾਂ ‘ਤੇ ਉਪਲੱਬਧ ਹੈ। ਇਸ ਖਾਸ ਸੁਵਿਧਾ ਦਾ ਐਲਾਨ ਫਲਿਪਕਾਰਟ ਦੇ ਉਪ-ਪ੍ਰਧਾਨ ਸੰਦੀਪ ਕਰਵਾ ਨੇ ਕੀਤਾ।
ਉਸਨੇ ਦੱਸਿਆ ਕਿ ਗੁਆਂਢ ਦੇ ਡਿਪਾਰਟਮੇਂਟਲ ਸਟੋਰ ਤੋਂ ਸਮਾਨ ਦੀ ਡਿਲੀਵਰੀ ਹੁਣ ਹੋਰ ਵੀ ਆਸਾਨ ਕਰ ਦਿੱਤੀ ਹੈ, ਫਲਾਂ-ਸਬਜੀਆਂ ਅਤੇ ਮਾਸ ਕੈਟੇਗਰੀ ਵੀ ਲਾਂਚ ਕਰ ਦਿੱਤੀ ਗਈ ਹੈ। ਫਲਿੱਪਕਾਰਟ ਹੁਣ ਇੱਕ ਸਟੋਰੇਜ ਸਪੇਸ ਬਣ ਗਿਆ ਹੈ ਜਿੱਥੇ ਵਿਕਰੇਤਾ ਆਪਣਾ ਮਾਲ ਸਟੋਰ ਕਰ ਸਕਦਾ ਹੈ। ਕੋਰੋਨਾ ਵਾਇਰਸ ‘ਚ ਆਨਲਾਇਨ ਗਰਾਸਰੀ ਡਿਲੀਵਰੀ ਨੂੰ ਕਾਫ਼ੀ ਵੱਡਾ ਹੁੰਗਾਰਾ ਮਿਲਿਆ ਅਤੇ ਬਹੁਤ ਸਾਰੇ ਨਵੇਂ ਆਫਲਾਇਨ ਰਿਟੇਲਰਸ ਇਸ ਨਾਲ ਜੁੜੇ।
ਜ਼ਿਕਰਯੋਗ ਹੈ ਕਿ ਇਸ ਨਾਲ ਸਪੇਂਸਰਸ ਅਤੇ ਵਿਸ਼ਾਲ ਮੇਗਾ ਮਾਰਟ ਵਰਗੀਆਂ ਰਿਟੇਲ ਚੇਂਸ ਵੀ ਜੁੜ ਚੁੱਕੇ ਹਨ। ਗੋਲਡਮੈਨ ਦੀ ਰਿਪੋਰਟ ਮੁਤਾਬਕ ਸਾਲ 2024 ਤੱਕ ਭਾਰਤ ਦੇ ਈ – ਕਾਮਰਸ ਕੰਮ-ਕਾਜ ਦੇ 27 ਫੀਸਦ ਦੀ ਸਮੇਕਿਤ ਸਾਲਾਨਾ ਵਾਧਾ ਦਰ ( CAGR ) ਦੇ ਨਾਲ 99 ਅਰਬ ਡਾਲਰ ਤੱਕ ਪਹੁੰਚਣ ਦੀ ਉਂਮੀਦ ਹੈ। ਇਸ ਗਰੋਥ ‘ਚ ਗਰਾਸਰੀ ਅਤੇ ਫ਼ੈਸ਼ਨ / ਕਪੜਿਆਂ ਦੀ ਮੁੱਖ ਭੂਮਿਕਾ ਹੋਵੇਗੀ