Fraud ALERT: FRAUD ਹਰ ਰੋਜ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਰਹਿੰਦੇ ਹਨ , ਅਜਿਹੇ ‘ਚ ਇੱਕ ਵਾਰ ਫੇਰ ਕਰੋੜਾਂ ਗਾਹਕਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਕੀਤਾ ਹੈ। PNB ਬੈਂਕ ਨੇ ਅਲਰਟ ‘ਚ ਚਿਤਾਵਨੀ ਦਿੱਤੀ ਹੈ ਕਿ ਸਾਈਬਰ ਅਟੈਕ ਕੁੱਝ ਮਿੰਟਾਂ ‘ਚ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦਾ ਹੈ।
ਪੀਐੱਨਬੀ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਵਿਅਕਤੀਗਤ ਸੰਦੇਸ਼ ‘ਚ ਦੱਸਿਆ ਕਿ ਫਰਜ਼ੀ ਈ-ਮੇਲ ( Fake e-mail ) ਤੋਂ ਸਾਵਧਾਨੀ ਵਰਤੋ। ਭਾਰਤ ਸਰਕਾਰ ਵੱਲੋਂ ਵੀ ਕੁੱਝ ਦਿਨ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ‘ਚ ਵੱਡੇ ਸਾਈਬਰ ਅਟੈਕ ਦਾ ਖ਼ਦਸ਼ਾ ਵੀ ਜਤਾਇਆ ਗਿਆ ਸੀ। PNB ਨੇ ਟਵੀਟ ਕਰ ਦਸਿਆ ਕਿ ਫ੍ਰੀ ਕੋਵਿਡ-19 ਟੈਸਟਿੰਗ ਦੇ ਨਾਮ ‘ਤੇ Malicious emails ਰਾਹੀਂ ਲੋਕਾਂ ਦੀ ਨਿਜੀ ਜਾਣਕਾਰੀ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਰਦੇਸ਼ਾਂ ਦਾ ਪਾਲਣ ਕਰੋ ਤੇ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਦਾ ਸ਼ਿਕਾਰ ਹੋਣ ਤੋਂ ਬਚੋ।
ਦੱਸ ਦੇਈਏ ਕਿ ਈ-ਮੇਲ ਐਡਰੈੱਸ ਰਾਹੀਂ ਫ੍ਰੀ ਕੋਰੋਨਾ ਟੈਸਟ ਦੇ ਜ਼ਰੀਏ ਬੈਂਕ ਦੀ ਜਾਣਕਾਰੀ ਵੀ ਲਈ ਜਾ ਰਹੀ ਹੈ ਅਤੇ ਖਾਸ ਤੌਰ ‘ਤੇ ਮੁੱਖ ਸ਼ਹਿਰ – ਦਿੱਲੀ, ਮੁੰਬਈ, ਚੇਨੱਈ, ਅਹਿਮਦਾਬਾਦ ਤੇ ਹੈਦਰਾਬਾਦ ਧੋਖੇਬਾਜ਼ਾਂ ਦੇ ਨਿਸ਼ਾਨੇ ‘ਤੇ ਹਨ। ਜ਼ਿਕਰਯੋਗ ਹੈ ਕਿ ncov2019@gov.in ਤੋਂ ਆਉਣ ਵਾਲੀ ਮੇਲ ਕਲਿੱਕ ਕਰਦੇ ਹੀ ਫਰਜ਼ੀ ਵੈੱਬਸਾਈਟ ‘ਤੇ ਲੈ ਜਾਂਦੀ ਹੈ।