ਪਤੀ-ਪਤਨੀ ਦੇ ਵਿਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਣਬਣ ਹੋਣਾ ਤਾਂ ਆਮ ਗੱਲ ਹੈ ਪਰ ਮਾਮਲਾ ਤਲਾਕ ਤੱਕ ਪਹੁੰਚ ਜਾਏ, ਅਜਿਹਾ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ। ਉੱਤਰ ਪ੍ਰਦੇਸ਼ ਤੋਂ ਅਜਿਹਾ ਹੀ ਇਕ ਮਾਮਲਾ ਕਾਫੀ ਚਰਚਾ ਵਿਚ ਹੈ। ਇਥੋਂ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਪਤੀ ਤੋਂ ਸਿਰਫ ਇਸ ਵਜ੍ਹਾ ਤੋਂ ਤਲਾਕ ਮੰਗਿਆ ਹੈ ਕਿਉਂਕਿ ਉਹ 5 ਰੁਪਏ ਵਾਲਾ ਕੁਰਕੁਰੇ ਦਾ ਪੈਕੇਟ ਨਹੀਂ ਲਿਆ ਸਕਿਆ। ਹਾਲਾਂਕਿ ਮਹਿਲਾ ਦੇ ਨਾਂ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਰਿਪੋਰਟ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੂੰ ਰੋਜ਼ਾਨਾ ਕੁਰਕੁਰੇ ਖਾਣ ਦੀ ਆਦਤ ਸੀ ਤੇ ਉਹ ਆਪਣੇ ਪਤੀ ਨੂੰ ਹਰ ਰੋਜ਼ 5 ਰੁਪਏ ਵਾਲਾ ਪੈਕੇਟ ਲਿਆਉਣ ਨੂੰ ਕਹਿੰਦੀ ਸੀ।
ਪਤਨੀ ਦੀ ਰੋਜ਼ਾਨਾ ਕੁਰਕੁਰੇ ਖਾਣ ਦੀ ਇਸ ਆਦਤ ਦੀ ਵਜ੍ਹਾ ਤੋਂ ਪਤੀ ਨਾਲ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਹਾਲਾਂਕਿ ਬਾਅਦ ਵਿਚ ਮਾਮਲਾ ਰਫਾ-ਦਫਾ ਹੋ ਜਾਂਦਾ ਸੀ ਪਰ ਇਸ ਮਾਮਲੇ ਨੇ ਉਦੋਂ ਝਗੜੇ ਦਾ ਰੂਪ ਲੈ ਲਿਆ ਜਦੋਂ ਇਕ ਦਿਨ ਪਤੀ ਕੁਰਕੁਰੇ ਲਿਆਉਣਾ ਭੁੱਲ ਗਿਆ। ਇਸ ਦੇ ਬਾਅਦ ਪਤੀ-ਪਤਨੀ ਵਿਚ ਬਹੁਤ ਬਹਿਸ ਹੋਈ ਤੇ ਬਹਿਸ ਇੰਨੀ ਵਧ ਗਈ ਕਿ ਪਤਨੀ ਰੁੱਸ ਕੇ ਪੇਕੇ ਚਲੀ ਗਈ। ਇੰਨਾ ਹੀ ਨਹੀਂ ਉਸ ਨੇ ਪੇਕੇ ਜਾ ਕੇ ਖਬਰ ਵੀ ਭਿਜਵਾ ਦਿੱਤੀ ਕਿ ਉਹ ਤਲਾਕ ਲੈਣਾ ਚਾਹੁਦੀ ਹੈ। ਇਸ ਨੂੰ ਲੈ ਕੇ ਉਹ ਥਾਣੇ ਵੀ ਜਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ।
ਇਹ ਵੀ ਪੜ੍ਹੋ : ECI ਕਿਸਾਨਾਂ ਨੂੰ ਦਿੱਤੀ ਰਾਹਤ, ਪੰਜਾਬ ਸਰਕਾਰ ਨੂੰ ਮੀਂਹ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਦਿੱਤੀ ਇਜਾਜ਼ਤ
ਪੁਲਿਸ ਨੇ ਪਤੀ-ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਗੱਲਬਾਤ ਦੌਰਾਨ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਕੁਰਕੁਰੇ ਖਾਣ ਦੀ ਬੁਰੀ ਆਦਤ ਲੱਗ ਗਈ ਸੀ, ਉਹ ਰੋਜ਼ ਹੀ ਉਸ ਤੋਂ ਕੁਰਕੁਰੇ ਲਿਆਉਣ ਨੂੰ ਕਹਿੰਦੀ ਸੀ ਤੇ ਇਹੀ ਕੁਰਕੁਰੇ ਉਨ੍ਹਾਂ ਵਿਚ ਵਿਵਾਦ ਦੀ ਵਜ੍ਹਾ ਬਣ ਗਿਆ ਸੀ, ਜਦੋਂ ਕਿ ਇਸ ਮਾਮਲੇ ਵਿਚ ਪਤਨੀ ਨੇ ਵੱਖਰਾ ਹੀ ਬਿਆਨ ਦਿੱਤਾ ਹੈ। ਉਸ ਦਾ ਦੋਸ਼ ਹੈ ਕਿ ਪਤੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਇਸ ਲਈ ਉਸ ਨੂੰ ਮਜਬੂਰਨ ਪਰੀ ਦਾ ਘਰ ਛੱਡ ਕੇ ਮਾਤਾ-ਪਿਤਾ ਦੇ ਘਰ ਆਉਣਾ ਪਿਆ। ਮਹਿਲਾ ਦੇ ਇਸ ਦੋਸ਼ ਵਿਚ ਕਿੰਨੀ ਸੱਚਾਈ ਹੈ, ਇਸ ਦਾ ਪਤਾ ਹੁਣ ਤੱਕ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਵਿਚ ਜੁਟੀ ਹੈ।