mg new hector plus: MG ਮੋਟਰ ਇੰਡਿਆ ਅਗਲੇ ਮਹੀਨੇ ਆਪਣੀ ਨਵੀਂ SUV Hector Plus ਲਾਂਚ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਸ ਕਾਰ ਨੂੰ ਲਿਸਟ ਕਰ ਦਿੱਤਾ ਗਿਆ ਹੈ। Hector Plus ਨੂੰ ਇਸ ਸਾਲ ਦੀ ਸ਼ੁਰੁਆਤ ‘ਚ ਹੋਏ ਆਟੋ ਏਕਸਪੋ ‘ਚ ਇਸ ਤੋਂ ਪਰਦਾ ਚੁੱਕਿਆ ਗਿਆ ਸੀ।
ਫੀਚਰਸ ਅਤੇ ਕੀਮਤ
ਹੇਕਟਰ ਦੇ ਮੁਕਾਬਲੇ ਹੇਕਟਰ ਪਲਸ ‘ਚ ਕੰਪਨੀ ਨੇ ਕੁੱਝ ਕਾਸਮੇਟਿਕ ਬਦਲਾਅ ਕੀਤੇ ਹਨ। ਕੰਪਨੀ ਨੇ ਗਰਿਲ ਦੇ ਚਾਰੋਂ ਪਾਸੇ ਕ੍ਰੋਮ ਬਾਰਡਰ ਨੂੰ ਗਲਾਸੀ ਬਲੈਕ ਗਰਿਲ ਦੇ ਨਾਲ ਬਦਲਿਆ ਹੈ। ਹੇਕਟਰ ਪਲਸ LED ਡੇ – ਟਾਇਮ ਰਨਿੰਗ ਲਾਇਟਸ ਅਤੇ ਨਵੇਂ ਹੇਡਲੈਂਪ ਨਾਲ ਲੈਸ ਹੋਵੇਗੀ। ਏਮਜੀ ਦੀ ਇਸ ਕਾਰ ‘ਚ ਨਵੇਂ ਫਰੰਟ ਅਤੇ ਰਿਅਰ ਬੰਪਰ ,ਨਵੇਂ ਡਿਜਾਇਨ ਦੇ ਰਿਅਰ ਟੇਲਲੈਂਪ ਅਤੇ ਰਿਵਾਇਜਡ ਸਕਿਡ ਪਲੇਟਸ ਵਰਗੇ ਕਈ ਬਦਲਾਵ ਕੀਤੇ ਗਏ ਹਨ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਹੇਕਟਰ ਪਲਸ ਵਿੱਚ ਨਵੀਂ ਟੈਨ ਫਾਕਸ ਲੇਦਰ ਅਪਹੋਸਟਰੀ, ਬੇਜ ਹੇਡਲਾਇਨਰ ਅਤੇ ਰਿਵਾਇਜਡ ਡੈਸ਼ਬੋਰਡ ਦਿੱਤੇ ਗਏ ਹਨ। ਇਸ ਕਾਰ ‘ਚ ਤਿੰਨ ਲਾਇਨਾਂ ‘ਚ ਸੀਟਾਂ ਦਿਤੀਆਂ ਗਈਆਂ ਹਨ। ਦੂਜੀ ਲਾਇਨ ‘ਚ ਕੈਪਟਨ ਸੀਟਸ ਦਿਤੀਆਂ ਗਈਆਂ ਹਨ।
ਇਹ ਏਸਿਊਵੀ ਦੋ ਵਰਜਨ 6 ਸੀਟਰ ਅਤੇ 7 ਸੀਟਰ ‘ਚ ਮਿਲੇਗੀ।ਹੇਕਟਰ ਪਲਸ ਦੇ ਸਾਰੇ ਫੀਚਰਸ 5 – ਸੀਟਰ ਹੇਕਟਰ ਏਸਿਊਵੀ ਨਾਲ ਮਿਲਦੇ ਜੁਲਦੇ ਹੋਣਗੇ। ਇਸ ਕਾਰ ‘ਚ ਕਨੇਕਟੇਡ ਕਾਰ ਟੇਕਨਾਲਜੀ ਅਤੇ 10.4 – ਇੰਚ ਟਚਸਕਰੀਨ ਇੰਫੋਟੇਨਮੇਂਟ ਸਿਸਟਮ ਵੀ ਦਿੱਤਾ ਗਿਆ ਹੈ। ਪਾਵਰ ਦੀ ਗੱਲ ਕਰੀਏ ਤਾਂ ਇੰਜਨ 2.0 – ਲਿਟਰ ਡੀਜਲ, 1.5 – ਲਿਟਰ ਪਟਰੋਲ ਅਤੇ 1.5 – ਲਿਟਰ ਮਾਇਲਡ – ਹਾਇਬਰਿਡ ਪਟਰੋਲ ਇੰਜਨ ਆਪਸ਼ਨ ਦਿੱਤੇ ਗਏ ਹਨ। 6 ਸਪੀਡ ਮੈਨਿਉਅਲ ਗਿਅਰਬਾਕਸ ਸਾਰੇ ਇੰਜਨ ਦੇ ਨਾਲ ਸਟੈਂਡਰਡ ਮਿਲੇਗਾ। ਕੰਪਨੀ ਨੇ ਪਟਰੋਲ ਮਾਡਲ ‘ਚ ਡਿਊਲ-ਕਲਚ ਆਟੋਮੈਟਿਕ ਟਰਾਂਸਮਿਸ਼ਨ ਦਾ ਆਪਸ਼ਨ ਵੀ ਦਿੱਤਾ ਹੈ। MG ਮੋਟਰਸ ਦੀ ਇਹ ਦੇਸ਼ ‘ਚ ਤੀਜੀ ਕਾਰ ਹੈ। ਮੰਨਿਆ ਜਾ ਰਿਹਾ ਹੈ ਕਿ Hector Plus SUV ਦੀ ਕੀਮਤ 5 ਸੀਟਰ ਹੇਕਟਰ ਏਸਿਊਵੀ ਤੋਂ ਜ਼ਿਆਦਾ ਹੋਵੇਗੀ। 5 ਸੀਟਰ ਵਾਲੀ ਹੇਕਟਰ ਦੀ ਕੀਮਤ 12.74 ਲੱਖ ਤੋਂ 17.73 ਲੱਖ ਰੁਪਏ ਦੇ ਵਿੱਚ ਹੈ।