red card after cough: ਕੋਰੋਨਾਵਾਇਰਸ ਨੇ ਦੇਸ਼ ਵਿਦੇਸ਼ ‘ਚ ਆਪਣੀ ਪਕੜ ਬਹੁਤ ਮਜਬੂਤ ਕਰ ਲਈ ਹੈ ਅਜਿਹੇ ‘ਚ ਸਰਕਾਰ ਵੱਲੋਂ ਖਾਸ ਤੌਰ ‘ਤੇ ਸਾਵਧਾਨੀ ਵਰਤਣ ਦੇ ਹੁਕਮ ਦੇ ਦਿੱਤੇ ਗਏ ਹਨ। ਕੋਰੋਨਾ ਤੋਂ ਖਿਡਾਰੀਆਂ ਨੂੰ ਬਚਾਉਣ ਲਈ ਇੰਗਲੈਂਡ ਦੀ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (FA) ਵਲੋਂ ਵੀ ਨਵੀਂਆਂ ਕੋਵਿਡ-19 ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਕੋਈ ਵੀ ਖਿਡਾਰੀ ਵਲੋਂ ਦੂਜੇ ਖਿਡਾਰੀ ‘ਤੇ ਜਾਣ ਬੁੱਝ ਕੇ ਖੰਗਣ ‘ਤੇ ਕਾਰਵਾਈ ਹੋਵੇਗੀ ਅਤੇ ਰੈਡ ਕਾਰਡ ਜਾਰੀ ਕਰ ਦਿੱਤਾ ਜਾਵੇਗਾ।
ਰੈਫਰੀ ਵੱਲੋਂ ਇਹ ਰੈਡ ਕਾਰਡ ਅਕਸਰ ਕਿਸੇ ਖਿਡਾਰੀ ਨੂੰ ਮੰਦਾ ਬੋਲਣ,ਬੇਇੱਜ਼ਤ ਕਰਨ ਜਾਂ ਬਦਸਲੂਕੀ ਕਰਨ ‘ਤੇ ਮਿਲਦਾ ਹੈ , ਖੰਗਨ ਨੂੰ ਵੀ ਉਸੇ ਬਰਾਬਰ ਰਖਿਆ ਗਿਆ ਹੈ।ਰੈਫਰੀ ਧਿਆਨ ਰੱਖੇਗਾ ਕਿ ਖੰਘ ਅਸਲੀ ਸੀ ਜਾਂ ਜਾਣ ਬੁਝਕੇ ਕੀਤੀ ਗਈ ਸੀ । ਜਿਸ ਤੋਂ ਬਾਅਦ ਰੈਫਰੀ ਚੇਤਾਵਨੀ ਵਜੋਂ ਪੀਲਾ ਕਾਰਡ ਜਾਂ ਰੈਡ ਕਾਰਡ ਦੇ ਸਕਦਾ ਹੈ।