ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਸਮੇਂ ਸਮੇਂ ‘ਤੇ ਲੋਕਾਂ ਦੇ ਹੱਕ ਦੀ ਲੜਾਈ ‘ਚ ਸ਼ਾਮਿਲ ਹੁੰਦਾ ਆਇਆ ਹੈ , ਇਕ ਵਾਰ ਫੇਰ ਭਾਰਤ ‘ਚ ਵੱਧ ਰਹੀ ਘਰੇਲੂ ਹਿੰਸਾ ਨੂੰ ਦੇਖਦਿਆਂ ਇਸ ਖ਼ਿਲਾਫ਼ ਇਕ ਵਿਸ਼ੇਸ਼ ਸੇਵਾ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਸਰਚ ਪ੍ਰਾਮਪਟ ਸੁਵਿਧਾ ਉਸ ਦੀ ਮਦਦ ਸਹਾਏ ਹੋਵੇਗੀ ਜੋ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਘਰੇਲੂ ਹਿੰਸਾ ਦੀ ਜਾਣਕਾਰੀ ਹਾਸਲ ਕਰਨ ਤੇ ਦੀ ਭਾਲ ‘ਚ ਹੋਣਗੇ। ਦੱਸ ਦੇਈਏ ਕਿ ਇਹ ਖਾਸ ਸੁਵਿਧਾ ਭਾਰਤ ‘ਚ ਐਪਲ ਦੇ ਆਈਓਐੱਸ ਤੇ ਐਂਡਰਾਇਡ ਵਰਜ਼ਨ ਦੇ ਨਾਲ-ਨਾਲ ਮੋਬਾਈਲ ਡਾਟ ਟਵਿਟਰ ਡਾਟ ਕਾਮ ‘ਤੇ ਹਿੰਦੀ ਤੇ ਅੰਗਰੇਜ਼ੀ ਭਾਸ਼ਾ ‘ਚ ਹੋਵੇਗਾ।
ਟਵਿਟਰ ਦੇ ਅਧਿਕਾਰਤ ਬਿਆਨ ਦੀ ਮੰਨੀਏ ਤਾਂ ਲੋਕ ਘਰੇਲੂ ਹਿੰਸਾ ਨਾਲ ਜੁੜੇ ਕਈ ਤੈਅ ਕੀਵਰਡ ਲੱਭਦੇ ਹਨ। ਜਿਸ ਨਾਲ ਉਹਨਾਂ ਨੂੰ ਹਰ ਜਾਣਕਾਰੀ ਲਈ ਮਦਦ ਦੇ ਸਰੋਤ ਬਾਰੇ ਵੀ ਟਵਿੱਟਰ ਰਾਹੀਂ ਜਾਣੂ ਕਰਵਾਇਆ ਜਾਵੇਗਾ। ਸਭ ਤੋਂ ਵੱਧ ਸਰਚ ਹੋਣ ਵਾਲੇ ਕੀਵਰਡ -ਔਰਤਾਂ ਖ਼ਿਲਾਫ਼ ਅਪਰਾਧ,ਘਰੇਲੂ ਹਿੰਸਾ, ਦਾਜ, ਲਾਕਡਾਊਨ ਹਿੰਸਾ, ਪੀਓਐੱਸਐੱਚ (ਪਿ੍ਵੈਂਸ਼ਨ ਆਫ ਸੈਕਸੁਅਲ ਹਰਾਸਮੈਂਟ) ਤੇ ਲਿੰਗਕ ਹਿੰਸਾ ਆਦਿ।