users mobile numbers in danger: ਇੰਸਟੈਂਟ ਮੈਸੇਜਿੰਗ ਐਪ WhatsApp ਦੀ ਸੁਰੱਖਿਆ ਨੂੰ ਲੈਕੇ ਸਵਾਲ ਉਠਦੇ ਰਹਿੰਦੇ ਹਨ। ਅਜਿਹੇ ‘ਚ ਇੱਕ ਬੱਗ ਸਾਹਮਣੇ ਆਇਆ ਹੈ ਜਿਸ ਕਾਰਨ ਕਰੋੜਾਂ ਯੂਜ਼ਰਜ਼ ਦੇ ਮੋਬਾਈਲ ਨੰਬਰ Google Search ਦੌਰਾਨ ਨਸ਼ਰ ਹੋ ਗਏ ਹਨ। ਇੰਡੀਪੈਂਡੇਂਟ ਸਾਈਬਰ ਸਿਕਊਰਟੀ ਰਿਸਰਚਰ ਅਤੁਲ ਜੈਰਾਮ ਦੀ ਮੰਨੀਏ ਤਾਂ ਬੱਗ ਨਾਲ 29,000 ਤੋਂ 30,000 WhatsApp ਯੂਜ਼ਰਜ਼ ਦੇ ਮੋਬਾਈਲ ਨੰਬਰ ਪਲੇਨ ਟੈਕਸਟ ਫਾਰਮ ‘ਚ ਉਪਲਬਧ ਹਨ ਜਿਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ।
ਇਸ ਦਾਅਵੇ ‘ਚ ਇਹ ਵੀ ਦੱਸਿਆ ਗਿਆ ਹੈ ਕਿ ਬੱਗ ਕਾਰਨ ਕਈ ਦੇਸ਼ ਜਿਵੇਂ ਅਮਰੀਕਾ, ਯੂਕੇ ਤੇ ਭਾਰਤ ਦੇ ਯੂਜ਼ਰਜ਼ ਪ੍ਰਭਾਵਿਤ ਹੋ ਰਹੇ ਹਨ ਅਤੇ ਯੂਜ਼ਰ ਦੇ ਡੇਟਾ ਓਪਨ ਵੈੱਬ ‘ਚ ਉਪਲਬਧ ਹਨ। ਜਿਸ ਨਾਲ ਅਸੈੱਸ ਕਰਨਾ ਕਾਫ਼ੀ ਆਸਾਨ ਹੈ। ਦਾਅਵੇ ‘ਚ ਇਹ ਵੀ ਕਿਹਾ ਗਿਆ WhatsApp ਦੇ ਫੀਚਰ ‘Click to Chat’ ਕਾਰਨ ਕੋਈ ਵੀ ਮੋਬਾਈਲ ਨੰਬਰ ਖਤਰੇ ‘ਚ ਆ ਸਕਦੇ ਹਨ। ਕੋਈ ਵੀ WhatsApp ਯੂਜ਼ਰਜ਼ ਦਾ ਨੰਬਰ ਇੰਟਰਨੈੱਟ ‘ਤੇ ਮਿਲ ਸਕਦਾ ਹੈ। ਹਾਲਾਂਕਿ WhatsApp ਨੇ ਇਹ ਦਾਅਵੇ ‘ਤੇ ਕਿਹਾ ਕਿ ਇਹ ਆਮ ਗੱਲ ਹੈ। Google ਸਰਚ ‘ਚ ਓਹੀ ਨੰਬਰ ਦਿਸਦੇ ਹਨ ਜੋ ਲੋਕਾਂ ਵੱਲੋਂ ਪਬਲਿਕ ਰੱਖੇ ਗਏ ਹਨ।
ਦੱਸ ਦੇਈਏ ਕਿ ‘Click to Chat’ ਫੀਚਰ ਰਾਹੀਂ ਕੋਈ ਵੀ ਵੈੱਬਸਾਈਟ ‘ਤੇ ਵਿਜ਼ੀਟਰਜ਼ ਨਾਲ ਗੱਲ ਬਾਤ ਕਰ ਸਕਦਾ ਹੈ ਜੋ ਕੁਇਕ ਰਿਸਪਾਂਸ (QR) ਕੋਡ ਇਮੇਜ ਰਾਹੀਂ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ ਅਤੇ ਕਿਸੇ URL ਰਾਹੀਂ ਵੀ ਕੰਮ ਕਰ ਸਕਦਾ ਹੈ। ਨੰਬਰ ਡਾਇਲ ਕਰਨ ਦੀ ਲੋੜ ਨੂੰ ਵੀ ਖਤਮ ਕਰ ਦਿੰਦਾ ਹੈ।