ਨਾਭਾ ਭਾਦਸੋ ਰੋਡ ਪਿੰਡ ਚਹਿਲ ਵਿਖੇ ਦੋ ਟਰੱਕਾਂ ਦੀ ਅਚਾਨਕ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਟਰੱਕਾਂ ਦੀਆਂ ਦੋਵੇਂ ਬਾਡੀਆਂ ਅੰਦਰ ਧਸ ਗਈਆਂ ਅਤੇ ਦੋਵੇਂ ਟਰੱਕਾਂ ਦੇ ਡ੍ਰਾਈਵਰ ਅਤੇ ਦੋਵੇਂ ਕਲੀਨਰ ਟਰੱਕ ਵਿੱਚੋਂ ਬਾਹਰ ਨਾ ਨਿਕਲ ਸਕੇ। ਮੌਕੇ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਕਟਰ ਲਿਆ ਕੇ ਟਰੱਕ ਦੀ ਕੈਬਿਨ ਨੂੰ ਕੱਟਿਆ ਗਿਆ, ਅਤੇ ਟਰੈਕਟਰਾਂ ਦੇ ਟੋਚਨ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ।
ਲੋਕਾਂ ਨੇ ਕਿਹਾ ਕਿ ਅਸੀਂ ਢਾਈ ਘੰਟੇ ਦੀ ਕੜੀ ਮੁਸ਼ੱਕਤ ਦੇ ਨਾਲ ਇਹਨਾਂ ਦੀ ਬਚਾਈ ਜਾਨ। ਇਹ ਟਰੱਕ ਇੱਕ ਮੰਡੀ ਗੋਬਿੰਦਗੜ੍ਹ ਤੋਂ ਆ ਰਿਹਾ ਸੀ ਅਤੇ ਦੂਜਾ ਨਾਭੇ ਸ਼ਹਿਰ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ। ਇਸ ਐਕਸੀਡੈਂਟ ਦੇ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜੇਸੀਬੀ ਮਸ਼ੀਨਾਂ ਦੇ ਨਾਲ ਟਰੱਕਾਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ‘ਚ ਹੋਈ ਫਾ.ਇ.ਰਿੰ/ਗ ਦਾ ਮਾਮਲਾ, ਨਾਮੀ ਗੈਂ/ਗ ਨੇ ਲਈ ਜਿੰਮੇਵਾਰੀ; ਪੁਲਿਸ ਵੱਲੋਂ ਜਾਂਚ ਜਾਰੀ
ਇਸ ਮੌਕੇ ‘ਤੇ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਭਿਆਨਕ ਸੀ ਕਿਉਂਕਿ ਟਰੱਕਾਂ ਦੇ ਦੋਵੇਂ ਡਰਾਈਵਰ ਅਤੇ ਦੋਵੇਂ ਕਿਲੀਡਰ ਵਿੱਚ ਫਸ ਗਏ ਅਤੇ ਕਟਰ ਦੇ ਨਾਲ ਇਹਨਾਂ ਨੂੰ ਕੱਟ ਕੇ ਬਾਹਰ ਕੱਢਿਆ ਗਿਆ, ਇਹਨਾਂ ਨੂੰ ਕੱਢਣ ਲਈ ਕਰੀਬ ਢਾਈ ਘੰਟੇ ਦਾ ਸਮਾਂ ਲੱਗ ਗਿਆ, ਪਰ ਟਰੱਕ ਚਾਲਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਪਰ ਉਹਨਾਂ ਦੀਆਂ ਲੱਤਾਂ ਜਰੂਰ ਟੁੱਟੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:










