ਰੋਹਤਕ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਅੱਜ ਸਵੇਰੇ ਤਿੰਨ ਵਜੇ ਗੋਹਾਨਾ ਰੋਡ ‘ਤੇ ਮੁਠਭੇੜ ਹੋਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਬਦਮਾਸ਼ ਬਾਈਕ ‘ਤੇ ਜੀੰਦ ਬਾਈਪਾਸ ਦੇ ਨੇੜੇ ਮੌਜੂਦ ਹਨ। ਸ਼ੱਕ ਹੋਣ ‘ਤੇ CIA-2 ਦੀ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਦਮਾਸ਼ ਤੇਜ਼ ਰਫ਼ਤਾਰ ਨਾਲ ਫਰਾਰ ਹੋ ਗਏ। ਪੁਲਿਸ ਨੇ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ 18-20 ਗੋਲੀਆਂ ਚਲੀ। ਗੋਲੀਬਾਰੀ ਵਿੱਚ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਬਦਮਾਸ਼ਾਂ ਦੀ ਪਹਿਚਾਣ ਰਾਹੁਲ ਨਿਵਾਸੀ ਖਰਖੌਦਾ ਅਤੇ ਜਸਬੀਰ ਨਿਵਾਸੀ ਫਹੇਤਾਬਾਦ ਵਜੋਂ ਹੋਈ। ਦੋਹਾਂ ਨੂੰ ਰੋਹਤਕ ਦੇ PGI ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਡਿਵਾਈਡਰ ਨਾਲ ਟਕਰਾਇਆ ਮੋਟਰਸਾਈਕਲ, ਰਾਈਡਰ ਦੀ ਹੋਈ ਮੌਤ
ਪੁਲਿਸ ਅਨੁਸਾਰ ਇਹ ਬਦਮਾਸ਼ 6 ਦਸੰਬਰ ਨੂੰ ਪਿੰਡ ਦਿਗਲ ਵਾਸੀ ਮਨਜੀਤ ਫਾਇਨਾਂਸਰ ਦੇ ਕਤਲ ਵਿੱਚ ਸ਼ਾਮਲ ਸਨ, ਮਨਜੀਤ ਦਾ ਉਸ ਸਮੇਂ ਕਤਲ ਹੋਈ ਸੀ ਜਦੋਂ ਉਹ ਪਿੰਡ ਕਿਲੋਈ ਦੇ ਭੂਮੀ ਗਾਰਡਨ ਵਿੱਚ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਤਿੰਨ ਬਦਮਾਸ਼, ਜੋ ਕਾਲੇ ਸਕਾਰਪੀਓ ਵਿੱਚ ਆਏ ਸਨ, ਉਹਨਾਂ ਨੇ ਮਨਜੀਤ ਅਤੇ ਉਸ ਦੇ ਸਾਥੀ ਮਨਦੀਪ ‘ਤੇ ਗੋਲੀਆਂ ਚਲਾ ਦਿੱਤੀਆਂ। ਮੰਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੈ ਹੈ।
ਵੀਡੀਓ ਲਈ ਕਲਿੱਕ ਕਰੋ -: