ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਟੀਮ ਵੱਲੋਂ 01 ਪਿਸਟਲ, 06 ਰੋਂਦ 7.65 MM ਤੇ 01 ਮੈਗਜ਼ੀਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਹੇਠ ਕੀਤੀ ਗਈ।
ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਫਗਵਾੜਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸੁਪਵਰੀਜਨ ਹੇਠ ਅਤੇ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਟੀਮ ਸਪੈਸ਼ਲ ਨਾਕਾਬੰਦੀ ਦੇ ਸਬੰਧ ਵਿੱਚ ਸ਼ਿਵਪੁਰੀ ਰੋਡ ਮਾਡਲ ਟਾਊਨ ਮੌੜ ਮੁਹੱਲਾ ਪ੍ਰੇਮਪੁਰਾ ਫਗਵਾੜਾ ਮੌਜੂਦ ਸੀ। ਜੋ ਪੁਲਿਸ ਪਾਰਟੀ ਵੱਲੋਂ ਮਾਡਲ ਟਾਊਨ ਫਗਵਾੜਾ ਵੱਲੋਂ ਪ੍ਰੇਮਪੁਰ ਫਗਵਾੜਾ ਵੱਲੋਂ ਆਉਂਦੀ ਇੱਕ ਕਾਲੇ ਰੰਗ ਹੁੰਡਈ ਕੰਪਨੀ ਦੀ ਕਾਰ ਨੂੰ ਟਾਰਚ ਰਾਹੀ ਰੁਕਣ ਦਾ ਇਸ਼ਾਰਾ ਕੀਤਾ।
ਉਸ ਗੱਡੀ ਦੇ ਡਰਾਈਵਰ ਨੇ ਆਪਣਾ ਨਾਮ ਸਨੀ ਪੁੱਤਰ ਸ਼੍ਰੀ ਸ਼ਿੰਦਾ ਵਾਸੀ ਸ਼ਹੀਦ ਜੋਗਿੰਦਰ ਨਗਰ ਫਗਵਾੜਾ ਜਿਲਾ ਕਪੂਰਥਲਾ ਦੱਸਿਆ। ਜਦੋਂ ਉਸ ਨੂੰ ਗੱਡੀ ਦੇ ਕਾਗਜਾਤ ਦਿਖਾਉਣ ਬਾਰੇ ਕਿਹਾ ਤਾਂ ਉਕਤ ਡ੍ਰਾਈਵਰ ਗੱਡੀ ਵਿੱਚੋਂ ਉਤਰ ਕੇ ਕਹਿਣ ਲੱਗਾ ਕਿ ਉਸ ਨੇ ਕਾਗਜ ਨਹੀਂ ਦਿਖਾਉਣੇ ਤੇ ਉਸ ਨੇ ਪੁਲਿਸ ਟੀਮ ਨਾਲ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਹੱਥੋਪਾਈ ਦੌਰਾਨ ਪੁਲਿਸ ਦੀ ਵਰਦੀ ਪਾੜ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪਿਆ ਭਾਰੀ ਮੀਂਹ, ਕਈ ਜ਼ਿਲ੍ਹਿਆਂ ’ਚ ਛਾਏ ਕਾਲੇ ਬੱਦਲ, ਬਾਰਿਸ਼ ਲਈ ਅਲਰਟ ਜਾਰੀ
ਜਦੋਂ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਇੱਕ ਪਿਸਟਲ ਹੇਠਾਂ ਡਿੱਗ ਪਿਆ, ਜਿਸ ਨੂੰ ਚੈੱਕ ਕਰਨ ਤੇ ਉਹ ਲੋਡ ਪਾਇਆ ਗਿਆ ਤੇ ਜਿਸ ਵਿੱਚ ਇੱਕ ਮੈਗਜ਼ੀਨ ਤੇ 06 ਰੋਂਦ 7.65 MM ਜਿੰਦਾ ਬਰਾਮਦ ਹੋਏ, ਸਨੀ ਇਸ ਪਿਸਟਲ ਬਾਰੇ ਕੋਈ ਵੀ ਲਾਇੰਸਸ ਪੇਸ਼ ਨਹੀਂ ਕਰ ਸਕਿਆ। ਜਿਸ ਤੇ ਸਨੀ ਪੁੱਤਰ ਸ੍ਰੀ ਸ਼ਿੰਦਾ ਵਾਸੀ ਸ਼ਹੀਦ ਜੋਗਿੰਦਰ ਨਗਰ ਫਗਵਾੜਾ ਖਿਲਾਫ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਮਾਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇ, ਜਿਸ ਪਾਸੋਂ ਹੋਰ ਵੀ ਅਹਿਮ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: