Mankirt Aulakh New Song: ਮਨਕੀਰਤ ਔਲਖ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਮਨਕੀਰਤ ਔਲਖ ਨੇ ਥੋੜੇ ਹੀ ਸਮੇਂ ਪਾਲੀਵੁਡ ਇੰਡਸਟਰੀ ‘ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਦਰਸ਼ਕ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹਨ। ਮਨਕਿਰਤ ਔਲਖ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ ।ਜੀ ਹਾਂ ‘ਪਿਆਰ ਦਾ ਸਬੂਤ’ ਟਾਈਟਲ ਹੇਠ ਮਨਕਿਰਤ ਆਪਣਾ ਨਵਾਂ ਗੀਤ ਲੈ ਕੇ ਆਏ ਹਨ। ਫ਼ਿਲਹਾਲ ਇਸ ਗੀਤ ਦਾ ਲਿਰਿਕਲ ਵੀਡੀਓ ਹੀ ਸਾਹਮਣੇ ਆਇਆ। ਇਸ ਤੋ ਇਲਾਵਾ ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਦੀਪ ਸਟਾਰ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ ।
ਇਸ ਗੀਤ ਨੂੰ ਸਾਗਾ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ ।ਮਨਕਿਰਤ ਔਲਖ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਮਨਕਿਰਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਜਿੰਨ੍ਹਾਂ ‘ਚ ਬਦਨਾਮ, ਕਮਲੀ, ਕਦਰ, ਖਿਆਲ, ਡਾਂਗ ਜੁਗਾੜੀ ਜੱਟ ਵਰਗੇ ਕਈ ਵਰਗੇ ਕਈ ਹਿੱਟ ਗਾਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ ।ਮਨਕੀਰਤ ਔਲਖ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।
ਮਨਕੀਰਤ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਹੀ ਪਿਆਰ ਮਿਲਦਾ ਹੈ। ਦੱਸ ਦਈਏ ਕਿ ਮਨਕਿਰਤ ਔਲਖ ਪੰਜਾਬੀ ਫਿਲਮ ‘ਮੈਂ ਤੇਰੀ ਤੂੰ ਮੇਰਾ’ ‘ਚ ਬਤੌਰ ਅਦਾਕਾਰ ਵੀ ਕੰਮ ਕਰ ਚੁੱਕੇ ਹਨ। ਰੋਸ਼ਨ ਪ੍ਰਿੰਸ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਲਗਾਤਾਰ ਦਿੰਦੇ ਰਹਿੰਦੇ ਹਨ।