Positive cases from Fazilka : ਕੋਰੋਨਾ ਦਾ ਕਹਿਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਜਿਲ੍ਹਾ ਫਾਜ਼ਿਲਕਾ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਜ਼ਿਲ੍ਹੇ ‘ਚ ਬੀਤੀ ਦੇਰ ਰਾਤ ਕੋਰੋਨਾ ਦੇ 13 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਵੱਧ ਕੇ 24 ਹੋ ਗਈ ਹੈ। ਨਵੇਂ ਮਿਲੇ ਮਾਮਲਿਆਂ ‘ਚ 3 ਬੀ.ਐੱਸ.ਐਫ. ਦੇ ਜਵਾਨ, 1 ਪੁਲਿਸ ਮੁਲਾਜ਼ਮ, ਇੱਕ ਯੂ. ਪੀ ਤੇ ਇੱਕ ਦਿੱਲੀ ਤੋਂ ਵਾਪਸ ਪਰਤਿਆ ਸੀ ਜਦਕਿ 7 ਵਿਅਕਤੀ ਜੋ ਕਿ ਕੋਰੋਨਾ ਵਾਇਰਸ ਪੀੜਤਾਂ ਦੇ ਸੰਪਰਕ ਵਿਚ ਸਨ, ਪਾਜ਼ੀਟਿਵ ਪਏ ਗਏ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ ਕਟਾਰੀਆ ਨੇ ਦੱਸਿਆ ਕਿ ਸਾਰੇ ਪਾਜ਼ੀਟਿਵ ਮਰੀਜ਼ਾਂ ਨੂੰ ਜਲਾਲਾਬਾਦ ਹਸਪਤਾਲ ਵਿਚ ਆਈਸੋਲੇਟ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਥਾਨਕ ਲੋਕਾਂ ‘ਚ ਚਿੰਤਾ ਵੱਧਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ‘ਚ ਸਵੇਰੇ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਸ਼ਾਮਲ ਹਨ। ਇਨ੍ਹਾਂ 6 ਕੇਸਾਂ ਵਿਚੋਂ ਦੋ ਕੇਸ ਅਬੋਹਰ ਸ਼ਹਿਰ ਦੇ ਠਾਕਰ ਆਬਾਦੀ ਅਤੇ ਇੰਦਰਾ ਨਗਰੀ ਨਾਲ ਸਬੰਧਿਤ ਹਨ। ਠਾਕਰ ਆਬਾਦੀ ਵਿਚ ਦਿੱਲੀ ਤੋਂ ਵਾਪਸ ਪਰਤਿਆ ਇਕ 17 ਸਾਲਾ ਨੌਜਵਾਨ ਤੇ ਇੰਦਰਾ ਨਗਰੀ ਵਿਚ ਗੁਜਰਾਤ ਤੋਂ ਆਇਆ 42 ਸਾਲਾ ਵਿਅਕਤੀ ਕੋਰੋਨਾ ਪੀੜਿਤ ਇਆ ਗਿਆ ਹੈ। ਇਸੇ ਤਰਾਂ ਪਿੰਡ ਖਿਪਾਵਾਲੀ ਵਿਚ ਜੈਸਲਮੇਰ ਤੋਂ ਆਇਆ 15 ਸਾਲ ਦਾ ਲੜਕਾ ਕੋਰੋਨਾ ਪੀੜਿਤ ਪਾਇਆ ਗਿਆ ਹੈ, ਜਦਕਿ ਫ਼ਾਜ਼ਿਲਕਾ ‘ਚ ਵੀ 3 ਔਰਤਾਂ ਕੋਰੋਨਾ ਪਾਜ਼ੀਟਿਵ ਹਨ ਜੋ ਕਿ ਝੀਵਰ ਮੁਹੱਲੇ, ਰਾਧਾ ਸਵਾਮੀ ਕਾਲੋਨੀ ਅਤੇ ਅਨੰਦਪੁਰ ਮੁਹੱਲੇ ਨਾਲ ਸਬੰਧਿਤ ਹਨ ਅਤੇ ਇਕ ਔਰਤ ਸ਼੍ਰੀ ਗੰਗਾਨਗਰ ਤੋਂ ਆਈ ਸੀ ਅਤੇ ਦੋ ਔਰਤਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਈਆ ਸਨ।
ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਤੇਜੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਹੀ ਜ਼ਿਲ੍ਹੇ ‘ਚ ਕੋਰੋਨਾ ਦੇ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ 6 ਮਾਮਲੇ 21 ਜੂਨ ਨੂੰ ਤੜਕਸਾਰ ਅਤੇ 13 ਮਾਮਲੇ ਦੇਰ ਰਾਤ ਸਾਹਮਣੇ ਆਏ ਹਨ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਘਰਾਂ ਵਿਚ ਰਹਿਣ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ।