ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ ਨੇ ਤਿੰਨ ਦਿਨਾਂ ਦੀ ਬੈਠਕ ਦੇ ਬਾਅਦ ਰੇਪੋ ਰੇਟ ਨੂੰ ਮੌਜੂਦਾ ਦਰ 6.5% ‘ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੀ ਇਸਦੀ ਜਾਣਕਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁਦਰਾ ਨੀਤੀ ਕਮੇਟੀ ਨੇ 6,7 ਤੇ 8 ਅਗਸਤ ਨੂੰ ਹੋਈ ਬੈਠਕ ਵਿੱਚ 4:2 ਦੇ ਬਹੁਮਤ ਨਾਲ ਨੀਤੀਗਤ ਵਿਆਜ ਦਰਾਂ ਯਾਨੀ ਕਿ ਰੇਪੋ ਰੇਟ ਨੂੰ 6.5% ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ। ਰੇਪੋ ਰੇਟ ਵਿੱਚ ਫਰਵਰੀ 2023 ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। MPC ਦੇ ਫੈਸਲਿਆਂ ਦੇ ਐਲਾਨ ਦੇ ਬਾਅਦ ਹੁਣ ਇੱਕ ਗੱਲ ਸਾਫ਼ ਹੋ ਗਈ ਕਿ ਆਮ ਆਦਮੀ ਨੂੰ ਲੋਨ ਦੀ EMI ‘ਤੇ ਫਿਲਹਾਲ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ।
MPC ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ RBI ਗਵਰਨਰ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਸਥਿਰਤਾ ਦਿਖਾਈ ਦੇ ਰਹੀ ਹੈ। ਹਾਲਾਂਕਿ ਦੁਨੀਆ ਭਰ ਵਿੱਚ ਮਹਿੰਗਾਈ ਵਿੱਚ ਕਮੀ ਆ ਰਹੀ ਹੈ। ਸੈਂਟ੍ਰਲ ਬੈਂਕ ਅਰਥਵਿਵਸਥਾ ਦੀ ਸਥਿਤੀ ਦੇ ਆਧਾਰ ‘ਤੇ ਵਿਆਜ ਦਰਾਂ ‘ਤੇ ਫੈਸਲਾ ਲੈ ਰਹੇ ਹਨ। ਘਰੇਲੂ ਅਰਥਵਿਵਥਾ ਵਿੱਚ ਮਜ਼ਬੂਤੀ ਕਾਯਿਮ ਹੈ। ਸਰਵਿਸ ਸੈਕਟਰ ਦਾ ਪ੍ਰਦਰਸ਼ਨ ਬਹੁਤ ਵਧੀਆ ਹੋਇਆ ਹੈ। ਸੇਵਾ ਖੇਤਰ ਤੇ ਨਿਰਮਾਣ ਖੇਤਰ ਵਿੱਚ ਮਜ਼ਬੂਤੀ ਜਾਰੀ ਹੈ। RBI ਗਵਰਨਰ ਨੇ ਦੱਸਿਆ ਕਿ ਵਿੱਤੀ ਸਾਲ 2024-25 ਵਿੱਚ GDP 7.2% ਬਰਕਰਾਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’
ਮਹਿੰਗਾਈ ਨੂੰ ਲੈ ਕੇ RBI ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਕੇਂਦਰੀ ਬੈਂਕ ਚੌਕਸ ਹੈ। ਉਮੀਦ ਹੈ ਕਿ ਮਹਿੰਗਾਈ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦਰ 4 ਫ਼ੀਸਦੀ ‘ਤੇ ਲਿਆਉਣ ਦੀ RBI ਦੀ ਕੋਸ਼ਿਸ਼ ਜਾਰੀ ਹੈ। ਦਾਸ ਨੇ ਕਿਹਾ ਕਿ ਖਾਧ ਮਹਿੰਗਾਈ ਦਰ ਹੁਣ ਵੀ ਚਿੰਤਾਜਨਕ ਸਥਿਤੀ ਵਿੱਚ ਹੈ। ਮੁਦਰਾ ਨੀਤੀ ਕਮੇਟੀ ਨੇ ਵਿੱਤੀ ਸਾਲ ਦੇ ਲਈ ਮਹਿੰਗਾਈ ‘ਤੇ ਆਪਣੀ ਭਵਿੱਖਬਾਣੀ ਨੂੰ 4.5 ਪ੍ਰਤੀਸ਼ਤ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। MPC ਦੀ ਬੈਠਕ ਵਿੱਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ‘ਤੇ ਵੀ ਸਾਵਧਾਨੀ ਵਰਤਣ ਦੀ ਗੱਲ ਕਹੀ ਗਈ।
ਦੱਸ ਦੇਈਏ ਕਿ ਕੇਂਦਰੀ ਬੈਂਕ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ, ਤੀਜੀ ਤੇ ਚੌਥੀ ਤਿਮਾਹੀ ਵਿੱਚ ਮਹਿੰਗਾਈ ਕ੍ਰਮਵਾਰ 4.4 ਪ੍ਰਤੀਸ਼ਤ ਤੇ 4.3 ਪ੍ਰਤੀਸ਼ਤ ਰਹੇਗੀ। RBI ਗਵਰਨਰ ਨੇ ਕਿਹਾ ਕਿ ਵਿਕਾਸ ਦਰ ਵਿੱਚ ਤੇਜ਼ੀ ਬਰਕਰਾਰ ਰਹੇਗੀ। ਗਵਰਨਰ ਨੇ ਕਿਹਾ ਕਿ ਅਸੀਂ ਬਾਜ਼ਾਰ ਦੀਆਂ ਉਮੀਦਾਂ ਤੇ RBI ਦੀਆਂ ਨੀਤੀਆਂ ਦੇ ਵਿਚਾਲੇ ਵਧੀਆ ਮਾਤਰਾ ਵਿੱਚ ਤਾਲਮੇਲ ਦੇਖ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: