ਅਭਿਨੇਤਰੀ ਵੈਜਯੰਤੀ ਮਾਲਾ ਬਾਲੀ ਉਨ੍ਹਾਂ 132 ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਪਦਮ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਬੇਮਿਸਾਲ ਅਤੇ ਵਿਲੱਖਣ ਸੇਵਾਵਾਂ ਲਈ ਦਿੱਤਾ ਜਾਂਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ।
ਵੈਜਯੰਤੀਮਾਲਾ ਨੇ 1949 ਦੀ ਤਾਮਿਲ ਫਿਲਮ ‘ਵਾਜ਼ਕਾਈ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 16 ਸਾਲ ਸੀ। ਫਿਰ 1951 ‘ਚ ਫਿਲਮ ‘ਬਹਾਰ’ ਨਾਲ ਹਿੰਦੀ ਸਿਨੇਮਾ ‘ਚ ਪ੍ਰਵੇਸ਼ ਕੀਤਾ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਦਾਕਾਰਾ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ। ਇੰਨਾ ਹੀ ਨਹੀਂ ਉਸ ਨੇ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਨੂੰ ਨਵਾਂ ਮੁਕਾਮ ਦਿੱਤਾ ਹੈ। ਅਭਿਨੇਤਰੀ ਦੀ ਆਖਰੀ ਫਿਲਮ 1970 ‘ਚ ਰਿਲੀਜ਼ ਹੋਈ ‘ਗੰਵਾਰ’ ਸੀ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਵੈਜਯੰਤੀ ਮਾਲਾ ਨਾ ਸਿਰਫ ਇੱਕ ਮਹਾਨ ਅਭਿਨੇਤਰੀ ਹੈ ਸਗੋਂ ਇੱਕ ਪ੍ਰਤਿਭਾਸ਼ਾਲੀ ਡਾਂਸਰ ਵੀ ਹੈ। ‘ਮਨ ਡੋਲੇ ਮੇਰਾ ਤਨ ਡੋਲੇ’, ‘ਮੈਂ ਕਿਆ ਕਰੂੰ ਰਾਮ ਮੁਝੇ ਬੁੱਢਾ ਮਿਲ ਗਿਆ’, ‘ਹੋਥੋਂ ਪੇ ਐਸੀ ਬਾਤ’ ਅਤੇ ‘ਉਦੇ ਜਬ ਜ਼ੁਲਫ਼ੇਂ ਤੇਰੀ’ ਵਰਗੇ ਕਈ ਗੀਤਾਂ ਵਿੱਚ ਉਸ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ। ਅੱਜ ਵੀ ਪ੍ਰਸ਼ੰਸਕ ਉਸ ਦੇ ਡਾਂਸ ਦੇ ਦੀਵਾਨੇ ਹਨ।