kisan andolan rakesh tikait property: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਇਨ੍ਹੀਂ ਦਿਨੀਂ ਆਪਣੀ ਕਰੋੜਾਂ ਦੀ ਜਾਇਦਾਦ ਨੂੰ ਲੈ ਕੇ ਚਰਚਾ ਵਿਚ ਹਨ। ਰਾਕੇਸ਼ ਟਿਕੈਟ ਇਨ੍ਹਾਂ ਖੁਲਾਸਿਆਂ ਤੋਂ ਕਾਫ਼ੀ ਨਾਰਾਜ਼ ਹਨ ਅਤੇ ਉਨ੍ਹਾਂ ਕਿਹਾ ਕਿ ਗਲਤ ਜਾਣਕਾਰੀ ’ਤੇ ਉਹ ਅਜਿਹਾ ਕਰਨ ਵਾਲਿਆਂ ’ਤੇ ਮਾਣਹਾਨੀ ਦਾ ਦੇਸ ਵੀ ਕਰਨਗੇ।
ਜਾਣਕਾਰੀ ਮੁਤਾਬਕ ਰਾਕੇਸ਼ ਟਿਕੈਤ ਦੀ ਦੇਸ਼ ਵਿਚ 4 ਰਾਜਾਂ ਦੇ 13 ਸ਼ਹਿਰਾਂ ਵਿਚ ਜਾਇਦਾਦ ਹੈ। ਇਸ ਜਾਇਦਾਦ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ ਦੀ ਉਤਰ ਪ੍ਰਦੇਸ਼ ਅਤੇ ਦਿੱਲੀ ਸਮੇਤ 4 ਰਾਜਾਂ ਵਿਚ ਜਾਇਦਾਦ ਹੈ। ਇਸ ਵਿਚ ਜ਼ਮੀਨ ਵੀ ਹੈ। ਦਿੱਲੀ ਤੋਂ ਇਲਾਵਾ ਮੁਜ਼ੱਫਰਨਗਰ, ਲਲਿਤਪੁਰ, ਝਾਂਸੀ, ਲਖਮੀਪੁਰ ਖੀਰੀ, ਬਿਜਨੌਰ, ਬਦਯੂੰ, ਨੋਇਡਾ, ਗਾਜ਼ੀਆਬਾਦ, ਦੇਹਰਾਦੂਨ, ਰੁੜਕੀ, ਹਰਿਦੁਆਰ ਅਤੇ ਮੁੰਬਈ ਵਿਚ ਜਾਇਦਾਦ ਹੈ। ਇਸ ਦੀ ਕੀਮਤ ਕਈ ਕਰੋੜਾਂ ਰੁਪਏ ਹੈ। ਰਾਕੇਸ਼ ਟਿਕੈਤ ਕੋਲ ਖੇਤੀ ਦੀ ਜ਼ਮੀਨ ਦੇ ਨਾਲ-ਨਾਲ ਰਿਹਾਇਸ਼ੀ ਜ਼ਮੀਨ ’ਤੇ ਪੈਟਰੋਲ ਪੰਪ, ਸ਼ੋਅ ਰੂਮ, ਇੱਟਾਂ ਦੇ ਭੱਠੇ ਅਤੇ ਹੋਰ ਕਾਰੋਬਾਰ ਵੀ ਹੈ।
3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ