ਫ਼ਿਰੋਜ਼ਪੁਰ ਗਾਂਧੀ ਨਗਰ ਵਿੱਚ ਭੇਦਭਰੇ ਹਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਮਾਤਾ ਨੇ ਮ੍ਰਿਤਕ ਦੇ ਦੋਸਤਾਂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹਨਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ। ਪੀੜਿਤ ਮਹਿਲਾ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ।
ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਗਾਂਧੀ ਨਗਰ ਦਾ ਜਿੱਥੇ ਆਪਣੇ ਘਰ ਵਿੱਚ ਹੀ ਇੱਕ ਨੌਜਵਾਨ ਜੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਰਾਤ ਨੂੰ ਮੇਰੇ ਬੇਟੇ ਕੋਲ ਉਸਦੇ ਕੁਝ ਦੋਸਤ ਆਏ ਸੀ। ਉਹ ਕਮਰਾ ਬੰਦ ਕਰਕੇ ਅੰਦਰ ਬੈਠ ਕੇ ਦਾਰੂ ਪੀਂਦੇ ਰਹੇ ਜਾਂ ਕੁਝ ਹੋਰ ਕਰਦੇ ਰਹੇ ਇਹ ਨਹੀਂ ਪਤਾ ਚੱਲ ਸਕਿਆ, ਲੇਕਿਨ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉਹ ਮੇਰੇ ਬੇਟੇ ਦੇ ਨਾਲ ਬੰਦ ਕਮਰੇ ਵਿੱਚ ਪਾਰਟੀ ਕਰਦੇ ਰਹੇ।
ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਸਾਡੇ ਬੇਟੇ ਨਾਲ ਇਹ ਬੀਤ ਜਾਣੀ ਹੈ। ਜਦੋਂ ਅਸੀਂ ਸਵੇਰੇ ਦੇਖਿਆ ਤਾਂ ਮੇਰੇ ਬੇਟੇ ਦੀ ਲਾਸ਼ ਜ਼ਮੀਨ ‘ਤੇ ਪਈ ਹੋਈ ਸੀ ਅਤੇ ਸਾਡੇ ਕਮਰੇ ਦਾ ਦੂਸਰਾ ਦਰਵਾਜਾ ਟੁੱਟਾ ਹੋਇਆ ਸੀ। ਲੱਗਦਾ ਹੈ ਕਿ ਗੇਟ ਤੋੜ ਕੇ ਮੇਰੇ ਬੇਟੇ ਦੇ ਦੋਸਤ ਉਥੋਂ ਚਲੇ ਗਏ। ਸਾਨੂੰ ਪੂਰਾ ਸ਼ੱਕ ਹੈ ਕਿ ਮੇਰੇ ਬੇਟੇ ਦੇ ਦੋਸਤਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ। ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਪੁਲਿਸ ਮੁਲਾਜ਼ਮ ਤੇ ਦੋ ਮੁਲਜ਼ਮ ਹੋਏ ਜ਼ਖਮੀ
ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









