ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 1 ਆਈਏਐੱਸ ਤੇ 8 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਇਹ ਕਦਮ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ।

ਨਵੇਂ ਹੁਕਮਾਂ ਮੁਤਾਬਕ ਬਾਘਾ ਪੁਰਾਣਾ ਦੇ ਐਸਡੀਐਮ ਬਵਨਦੀਪ ਸਿੰਘ ਬਾਲੀਆਂ ਪੀਸੀਐਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਅਮਰੀਕ ਸਿੰਘ ਪੀਸੀਐਸ ਨਵੇਂ ਐਸਡੀਐਮ ਹੋਣਗੇ। ਇਸੇ ਤਰ੍ਹਾਂ ਬਵਨਦੀਪ ਸਿੰਘ ਬਾਲੀਆਂ ਨੂੰ ਹੁਣ ਮੁੱਖ ਮੰਤਰੀ ਖੇਤੀਬਾੜੀ ਅਧਿਕਾਰੀ ਫਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ।

ਦੱਸ ਦੇਈਏ ਕਿ ਹੁਣੇ ਜਿਹੇ ਬਾਘਾਪੁਰਾਣਾ ਦੇ SDM ਨੇ ਬਵਨਦੀਪ ਸਿੰਘ ਬਾਲੀਆਂ ਨੇ ਬਲਾਕ ਕਮੇਟੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਦਬਾਅ ਬਾਰੇ ਗੱਲ ਕੀਤੀ ਸੀ ਅਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਤਲਬ ਵੀ ਕੀਤਾ ਸੀ। ਉਨ੍ਹਾਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਵਿਰੁੱਧ ਪੰਜਾਬ ਦੇ ਮੁੱਖ ਸਕੱਤਰ ਸ਼ਿਕਾਇਤ ਲਿਖੀ ਸੀ। । ਹੁਣ ਉਨ੍ਹਾਂ ਦਾ ਤਬਾਦਲਾ ਫਾਜ਼ਿਲਕਾ ਕਰ ਦਿੱਤਾ ਗਿਆ ਹੈ। ਬਵਨਦੀਪ ਸਿੰਘ ਬਾਲੀਆਂ ਨੂੰ ਹੁਣ ਮੁੱਖ ਮੰਤਰੀ ਖੇਤੀਬਾੜੀ ਅਧਿਕਾਰੀ ਫਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










