ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਸਮੇਂ ਕਾਂਗਰਸ ਨੇ ਗਾਰੰਟੀ ਦਿੱਤੀ ਸੀ ਕਿ ਲੋਕਾਂ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ। ਹਾਲਾਂਕਿ ਸਾਡੇ ਤਿੰਨ ਸਾਲ ਬਾਅਦ ਵੀ ਵਾਅਦਾ ਤਾਂ ਪੂਰਾ ਨਹੀਂ ਹੋਇਆ ਉਲਟਾ ਵੱਖ-ਵੱਖ ਸੈੱਸ ਲਗਾਏ ਗਏ। ਨਤੀਜਾ ਇਹ ਹੋਇਆ ਕਿ ਹੁਣ ਲੋਕਾਂ ਨੂੰ ਵੱਡੇ-ਵੱਡੇ ਬਿਲ ਆ ਰਹੇ ਹਨ। 30 ਮਈ ਨੂੰ ਬਿਜਲੀ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਸੁੱਖੂ ਸਰਕਾਰ ਨੇ ਹੁਣ ਹਿਮਾਚਲ ਪ੍ਰਦੇਸ਼ ਵਿਚ 2.8 ਮਿਲੀਅਨ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਬੇ ਵਿਚ ਹੁਣ ਪ੍ਰਤੀ ਯੂਨਿਟ ਖਪਤ ‘ਤੇ ਫਿਊਲ ਚਾਰਜ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦਰ ਨਾਲ ਈਂਧਣ ਤੇ ਬਿਜਲੀ ਖਰੀਦ ਨੂੰ ਲੈ ਕੇ ਫਿਊਲ ਚਾਰਜ ਲਗਾਇਆ ਹੈ ਤੇ ਜੂਨ ਵਿਚ ਜਾਰੀ ਮਈ ਦੇ ਬਿਜਲੀ ਬਿੱਲ ਫਿਊਲ ਚਾਰਜਿਸ ਦੇ ਨਾਲ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕ ਆਪਣੇ ਬਿੱਲ ਸ਼ੇਅਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਫਿਊਲ ਚਾਰਜ ਦੀ ਵਜ੍ਹਾ ਤੋਂ ਉਨ੍ਹਾਂ ਦਾ ਬਿੱਲ 50 ਤੋਂ 150 ਰੁਪਏ ਤਕ ਵਧਿਆ ਹੈ।
ਜ਼ਿਕਰਯੋਗ ਹੈ ਕਿ ਜੇਕਰ ਤੁਹਾਡੀ ਬਿਜਲੀ ਖਪਤ 100 ਯੂਨਿਟ ਦੇ ਨੇੜੇ ਹੈ ਤਾ ਤੁਹਾਨੂੰ 33 ਰੁਪਏ ਫਿਊਲ ਚਾਰਜ ਲੱਗੇਗਾ ਤੇ 200 ਯੂਨਿਟ ਬਿਜਲੀ ਖਪਤ ‘ਤੇ 67 ਰੁਪਏ ਫਿਊਲ ਚਾਰਜ ਲੱਗੇਗਾ ਤੇ ਫਿਰ ਅਜਿਹੇ ਹੀ ਖਪਤ ਵਧਣ ‘ਤੇ ਫਿਊਲ ਚਾਰਜਿਸ ਵਧਦੇ ਜਾਣਗੇ। ਇਸ ਦਾ ਅਸਰ ਸਾਰੇ ਵਰਗਾਂ ‘ਤੇ ਪਿਆ ਹੈ। ਇਸੇ ਤਰ੍ਹਾਂ 300 ਯੂਨਿਟ ਖਪਤ ‘ਤੇ 100 ਰੁਪਏ ਵਾਧੂ ਬਿੱਲ ਆਏਗਾ। ਹਿਮਾਚਲ ਵਿਚ ਬਿਜਲੀ ਖਪਤਕਾਰ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਸੈੱਸ ਦੇ ਰਹੇ ਹਨ। ਇਸ ਵਿਚ ਮਿਲਸ ਸੈੱਸ ਵੀ ਲਗਾਇਆ ਗਿਆ ਹੈ। ਘਰੇਲੂ ਖਪਤਕਾਰਾਂ ਨੂੰ ਸਬਸਿਡੀ ਦਾ ਫਾਇਦਾ ਵੀ ਸਿਰਫ 2 ਮੀਟਰਾਂ ‘ਤੇ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਸੁੱਖੂ ਸਰਕਾਰ ਦੀ ਵਿਵਸਥਾ ‘ਤੇ ਲੋਕਾਂ ਵਿਚ ਰੋਸ ਹੈ।
ਇਹ ਵੀ ਪੜ੍ਹੋ : ਮਾਨਸਾ ਦੇ ਕਸਬਾ ਭੀਖੀ ‘ਚ ਮੁੜ ਟੁੱਟੀ ਨਹਿਰ, ਝੋਨੇ ਦੀ ਫਸਲ ਤੇ ਘਰਾਂ ‘ਚ ਵੜ੍ਹਿਆ ਪਾਣੀ, ਕਿਸਾਨਾਂ ਨੂੰ ਭਾਰੀ ਨੁਕਸਾਨ
ਸਰਕਾਰ ਵੱਲੋਂ 125 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਸ ਵਿਚ ਵੀ ਕਈ ਸ਼ਰਤਾਂ ਹਨ ਜਿਵੇਂ ਜੇਕਰ ਪ੍ਰਤੀ ਦਿਨ ਦੀ ਖਪਤ 4 ਯੂਨਿਟ ਤੋਂ ਵੱਧ ਹੋਵੇਗੀ ਤਾਂ ਵੀ 125 ਯੂਨਿਟ ਬਿਜਲੀ ਤੋਂ ਘੱਟ ਖਪਤ ‘ਤੇ ਬਿਲ ਆਏਗਾ। ਇਸ ਤੋਂ ਪਹਿਲਾਂ ਸਰਕਾਰ ਨੇ 125 ਤੋਂ 300 ਯੂਨਿਟ ‘ਤੇ ਬਿਜਲੀ ਸਬਸਿਡੀ ਵੀ ਬੰਦ ਕਰ ਦਿੱਤੀ ਸੀ ਪਰ ਫਿਰ ਬਾਅਦ ਵਿਚ ਇਸ ਨੂੰ ਬਹਾਲ ਕਰ ਦਿੱਤਾ। ਹਿਮਾਚਲ ਵਿਚ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਬਿਜਲੀ 5.89 ਰੁਪਏ ਦੀ ਦਰ ਨਾਲ ਬਿੱਲ ਆਉਂਦਾ ਹੈ। ਹਾਲਾਂਕਿ ਇਸ ਵਿਚ ਸਰਕਾਰ ਡੇਢ ਰੁਪਏ ਦੇ ਲਗਭਗ ਸਬਸਿਡੀ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









