ਮੋਹਾਲੀ ਦੇ ਫੇਜ਼-1 ਸਥਿਤ ਖੋਖਾ ਮਾਰਕੀਟ ਨੇੜੇ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਾਰ ਹੇਠਾਂ ਆਉਣ ਕਾਰਨ ਇੱਕ 4 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ। ਬੱਚੀ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਸੀ। ਇਹ ਖ਼ੌਫ਼ਨਾਕ ਮੰਜ਼ਰ ਨੇੜੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਨੁਸ਼ਕਾ ਆਪਣੇ ਮਾਂ-ਬਾਪ ਅਤੇ ਛੋਟੇ ਭਰਾ ਨਾਲ ਮਾਰਕੀਟ ਆਈ ਸੀ। ਜਦੋਂ ਪਰਿਵਾਰ ਸੜਕ ਪਾਰ ਕਰ ਰਿਹਾ ਸੀ, ਤਾਂ ਅਚਾਨਕ ਅਨੁਸ਼ਕਾ ਦਾ ਪੈਰ ਤਿਲਕ ਗਿਆ ਅਤੇ ਉਸ ਦਾ ਹੱਥ ਮਾਂ ਦੇ ਹੱਥੋਂ ਛੁੱਟ ਗਿਆ, ਜਿਸ ਤੋਂ ਬਾਅਦ ਬੱਚੀ ਜ਼ਮੀਨ ‘ਤੇ ਡਿੱਗ ਪਈ। ਇਸੇ ਦੌਰਾਨ ਪਾਰਕਿੰਗ ਵੱਲ ਮੁੜ ਰਹੀ ਇੱਕ ਕਾਰ ਦਾ ਅਗਲਾ ਟਾਇਰ ਬੱਚੀ ਦੇ ਉੱਪਰੋਂ ਲੰਘ ਗਿਆ।
ਇਹ ਵੀ ਪੜ੍ਹੋ : CM ਮਾਨ ਅੱਜ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਕਰਨਗੇ ਲਾਂਚ, 15 ਅਪ੍ਰੈਲ ਤੋਂ 9 ਹਲਕਿਆਂ ‘ਚ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਬੱਚੀ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਬੱਚੀ ਦੀ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










