ਚੰਡੀਗੜ੍ਹ ਪੁਲਿਸ ਨੇ EWS ਕਲੋਨੀ, ਧਨਾਸ ਦੇ 21 ਸਾਲਾ ਸਨੈਚਰ ਵਾਹਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ 39 ਥਾਣੇ ਦੀ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਨਾਲ 8 ਨਵੰਬਰ ਨੂੰ ਦਰਜ ਸਨੈਚਿੰਗ ਦੇ ਕੇਸ ਨੂੰ ਸੁਲਝਾ ਲਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ ਖੋਹੇ ਗਏ ਮੋਬਾਇਲ ਸਮੇਤ 5 ਹੋਰ ਮੋਬਾਇਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇੱਕ ਐਕਟਿਵਾ ਸਕੂਟਰ ਵੀ ਬਰਾਮਦ ਹੋਇਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਅਪਰਾਧਿਕ ਇਤਿਹਾਸ ਵੀ ਹੈ ਅਤੇ ਉਸਦੇ ਖਿਲਾਫ 27 ਫਰਵਰੀ, 2019 ਨੂੰ ਸਾਰੰਗਪੁਰ ਥਾਣੇ ਵਿੱਚ ਚੋਰੀ, ਘੁਸਪੈਠ ਅਤੇ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਸਾਥੀ ਦਾ ਪਤਾ ਲਗਾਇਆ ਜਾ ਰਿਹਾ ਹੈ ਜੋ ਸਨੈਚਿੰਗ ਦੌਰਾਨ ਉਸ ਦੇ ਨਾਲ ਮੌਜੂਦ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦਰਜ ਹੋਏ ਮਾਮਲੇ ਵਿੱਚ ਪਿੰਡ ਪਲਸੌਰਾ ਦਾ ਕਮਲੇਸ਼ ਚੰਦਰ 6 ਨਵੰਬਰ ਨੂੰ ਸ਼ਾਮ 7.40 ਵਜੇ ਸੈਕਟਰ 54 ਦੀ ਫਰਨੀਚਰ ਮਾਰਕੀਟ ਵੱਲ ਜਾ ਰਿਹਾ ਸੀ। ਜਦੋਂ ਉਹ ਸੈਕਟਰ ਦੇ ਟੈਕਸੀ ਸਟੈਂਡ ਨੇੜੇ ਪਹੁੰਚਿਆ ਤਾਂ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਵੀਵੋ ਕੰਪਨੀ ਦਾ ਮੋਬਾਈਲ ਫੋਨ ਅਤੇ 5000 ਰੁਪਏ ਖੋਹ ਲਏ। ਜਿਸ ਤੋਂ ਬਾਅਦ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ।