ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਉੱਤਰਾਖੰਡ ਦੇ ਰੁੜਕੀ ਤੋਂ ਚੰਡੀਗੜ੍ਹ 100 ਕਿਲੋ ਤੋਂ ਵੱਧ ਮੀਟ ਹਿਮਾਚਲ ਰੋਡਵੇਜ਼ ਦੀ ਬੱਸ ‘ਚ ਲਿਆਂਦਾ ਜਾ ਰਿਹਾ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਪੁਲੀਸ ਨੇ ਟ੍ਰਿਬਿਊਨ ਚੌਕ ’ਤੇ ਰੋਡਵੇਜ਼ ਦੀ ਬੱਸ ਨੂੰ ਰੋਕ ਲਿਆ। ਬੱਸ ਵਿੱਚ 2 ਵਿਅਕਤੀ ਇਸ ਮੀਟ ਨੂੰ ਲਿਆ ਰਹੇ ਸਨ। ਸੈਕਟਰ 31 ਥਾਣੇ ਦੀ ਪੁਲਿਸ ਨੇ ਦੋਵਾਂ ਵਿਅਕਤੀਆਂ ਤੋਂ ਇਸ ਮੀਟ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਨੇ ਦੱਸਿਆ ਕਿ ਉਸ ਕੋਲ ਇਸ ਮੀਟ ਦਾ ਬਿੱਲ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੀਟ ਮੱਝ ਦਾ ਸੀ ਅਤੇ ਸੈਕਟਰ 25 ਅਤੇ ਮਨੀਮਾਜਰਾ ਲਿਜਾਇਆ ਜਾ ਰਿਹਾ ਸੀ। ਇੰਨੀ ਵੱਡੀ ਮਾਤਰਾ ਵਿਚ ਮੀਟ ਇਸ ਤਰ੍ਹਾਂ ਬੱਸ ਵਿਚ ਨਹੀਂ ਲਿਆਂਦਾ ਜਾ ਸਕਦਾ। ਇਸ ਮੀਟ ਦਾ ਭਾਰ 100 ਕਿਲੋ ਤੋਂ ਵੱਧ ਹੈ। ਥਾਣਾ ਸਦਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਮਾਮਲੇ ‘ਚ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬੱਸ ਦੇ ਕੰਡਕਟਰ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਬਰਾਮਦ ਕੀਤੇ ਮੀਟ ਨੂੰ ਵੀ ਜਾਂਚ ਲਈ ਭੇਜਿਆ ਗਿਆ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਹ ਬੱਸ ਨਾਲਾਗੜ੍ਹ ਜਾ ਰਹੀ ਸੀ। ਪੁਲਿਸ ਨੇ ਕੰਡਕਟਰ ਨੂੰ ਵੀ ਪੁਲਿਸ ਸਟੇਸ਼ਨ ‘ਚ ਪੁੱਛਗਿੱਛ ਲਈ ਰੋਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: