ਅਰਬਨ ਅਸਟੇਟ ਫ਼ੇਸ-1 ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਨਕਾਬਪੋਸ਼ਾਂ ਨੇ ਸੂਣ ਵਾਲੀ ਕੁੱਤੀ ਦੇ ਢਿੱਡ ਵਿੱਚ ਚਾਕੂ ਨਾਲ ਵਾਰ ਕਰ ਦਿੱਤੇ । ਇਸ ਦੌਰਾਨ ਕੁੱਤੀ ਲਹੂ ਲੁਹਾਣ ਹੋ ਕੇ ਡਿੱਗ ਪਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ । ਜ਼ਖਮੀ ਕੁੱਤੀ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਐਨੀਮਲ ਕੇਅਰ ਕਲੀਨਿਕ ਵਿੱਚ ਪਹੁੰਚਾਇਆ ਗਿਆ । ਜਿੱਥੇ ਦੇਰ ਰਾਤ ਕੁੱਤੀ ਦਾਡਾਕਟਰਾਂ ਵੱਲੋਂ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਉਸਦੇ ਗਰਭ ਵਿੱਚ ਪਲ ਰਹੇ 5 ਕਤੂਰਿਆਂ ਦੀ ਮੌਤ ਹੋ ਗਈ, ਜਦਕਿ 4 ਕਤੂਰਿਆਂ ਨੂੰ ਬਚਾ ਲਿਆ ਗਿਆ। ਇਸ ਸਮੇਂ ਕਤੂਰਿਆਂ ਸਣੇ ਬੇਜ਼ੁਬਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉੱਥੇ ਹੀ ਦੂਹੇ ਪਾਸੇ ਇਲਾਕਾ ਵਾਸੀਆਂ ਵੱਲੋਂ ਹਮਲਾਵਰਾਂ ‘ਤੇ ਪੁਲਿਸ ਕਾਰਵਾਈ ਲਈ CCTV ਕੈਮਰਿਆਂ ਦੀ ਫੁਟੇਜ ਲੱਭੀ ਜਾ ਰਹੀ ਹੈ।
ਇਸ ਦੌਰਾਨ ਡਾ. ਐੱਮਪੀ ਸਿੰਘ ਨੇ ਆਪ੍ਰੇਸ਼ਨ ਕਰ ਕੇ ਕੁੱਤੀ ਦੀਆਂ ਆਂਦਰਾਂ ਨੂੰ ਢਿੱਡ ਅੰਦਰ ਕਰਨ ਪਿੱਛੋਂ ਟੀਕੇ ਲਗਾਏ। ਉਨ੍ਹਾਂ ਦੱਸਿਆ ਕਿ ਸੂਣ ਵਾਲੀ ਕੁੱਤੀ ਦੀ ਹਾਲਤ ਗੰਭੀਰ ਹੈ, ਇਸ ਲਈ ਉਸ ਨੁੰ 15 ਦਿਨ ਨਿਗਰਾਨੀ ਵਿੱਚ ਰੱਖਿਆ ਜਾਵੇਗਾ।
ਮੁਹੱਲਾ ਵਾਸੀ ਅਜੀਤ ਸਿੰਘ ਨੇ ਕਿਹਾ ਕਿ ਦੁਪਹਿਰ ਸਮੇਂ ਬੱਚੇ ਗਲੀ ਵਿੱਚ ਖੇਡ ਰਹੇ ਸਨ । ਇਸੇ ਦੌਰਾਨ ਦੋ ਨਕਾਬਪੋਸ਼ ਬਾਈਕ ਸਵਾਰਾਂ ਨੇ ਕਾਲੇ ਰੰਗ ਦੀ ਕੁੱਤੀ ਦੇ ਢਿੱਡ ਵਿੱਚ ਚਾਕੂ ਨਾਲ ਵਾਰ ਕਰ ਦਿੱਤੇ । ਜਦੋਂ ਬੱਚਿਆਂ ਨੇ ਰੌਲਾ ਪਾਇਆ ਤਾਂ ਦੋਵੇਂ ਬਾਈਕ ਸਵਾਰ ਫ਼ਰਾਰ ਹੋ ਗਏ । ਉਨ੍ਹਾਂ ਕਿਹਾ ਕਿ ਮੁਹੱਲੇ ਦੇ ਲੋਕਾਂ ਵੱਲੋਂ ਹਨਲਾਵਰਾਂ ਦੀ CCTV ਫੁਟੇਜ ਲੱਭਣ ਲਈ ਆਸ-ਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹਮਲਾਵਰਾਂ ‘ਤੇ ਮਾਮਲਾ ਦਰਜ ਕਰਵਾ ਕੇ ਸਖਤ ਕਾਰਵਾਈ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: