ਲੁਧਿਆਣਾ : ਸ਼ਹਿਰ ਵਿੱਚ ਮੌਸਮ ਲਗਾਤਾਰ ਠੰਡਾ ਹੋ ਰਿਹਾ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਡੇਂਗੂ ਦੇ ਮਰੀਜ਼ ਅਜੇ ਵੀ ਆਉਣੇ ਜਾਰੀ ਹਨ। ਮੰਗਲਵਾਰ ਨੂੰ ਡੇਂਗੂ ਦੇ 21 ਮਰੀਜ਼ ਅਤੇ ਇਕ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸਿਹਤ ਵਿਭਾਗ ਚਿੰਤਤ ਹੈ।
ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਕੋਵਿਡ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ। ਸਿਹਤ ਵਿਭਾਗ ਦੀ ਸਿਵਲ ਸਰਜਨ ਹਿਤੇਂਦਰ ਕੌਰ ਅਨੁਸਾਰ ਮੰਗਲਵਾਰ ਨੂੰ ਇੱਕ ਮਰੀਜ਼ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ। ਸਿਹਤ ਵਿਭਾਗ ਦੀ ਟੀਮ ਨੇ 87 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਕੋਵਿਡ ਟੈਸਟ ਲਈ ਲੈਬ ਵਿੱਚ ਭੇਜ ਦਿੱਤੇ ਹਨ। ਜ਼ਿਲ੍ਹੇ ਵਿੱਚ ਕੈਵਿਡ ਦੇ ਚਾਰ ਐਕਟਿਵ ਕੇਸ ਹਨ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਅਲੱਗ ਰੱਖਿਆ ਗਿਆ ਹੈ। ਦੂਜੇ ਪਾਸੇ ਡੇਂਗੂ ਦੇ ਮਰੀਜ਼ਾਂ ਵੀ ਲਗਾਤਾਰ ਵੱਧ ਰਹੇ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 21 ਮਰੀਜ਼ਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਇਸ ਵਾਰ ਡੇਂਗੂ ਬੁਖਾਰ ਦਾ ਅਸਰ ਮਰੀਜ਼ਾਂ ਦੇ ਦਿਮਾਗ ‘ਤੇ ਵੀ ਪੈ ਰਿਹਾ ਹੈ, ਜਿਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਵੀ ਜ਼ਿੰਦਗੀ ‘ਤੇ ਭਾਰੀ ਪੈ ਸਕਦੀ ਹੈ। ਅਜਿਹੇ ‘ਚ ਡਾਕਟਰਾਂ ਦੀ ਸਲਾਹ ਹੈ ਕਿ ਬੁਖਾਰ ਹੋਣ ‘ਤੇ ਪੂਰਾ ਚੈਕਅੱਪ ਕਰਵਾਇਆ ਜਾਵੇ। ਜੇਕਰ ਤੁਹਾਨੂੰ ਡੇਂਗੂ ਹੈ ਤਾਂ ਤਰਲ ਭੋਜਨ ਲੈਣਾ ਸ਼ੁਰੂ ਕਰ ਦਿਓ।
ਵੀਡੀਓ ਲਈ ਕਲਿੱਕ ਕਰੋ -: