ਵਰਲਡ ਹੈਰੀਟੇਜ ਸ਼ਿਮਲਾ-ਕਾਲਕਾ ਟਰੈਕ ‘ਤੇ ਚੱਲਣ ਵਾਲੀ ਟੋਆਏ ਟਰੇਨ ਨਵੇਂ ਸਾਲ ‘ਚ ਨਵੇਂ ਰੂਪ ‘ਚ ਨਜ਼ਰ ਆਵੇਗੀ। ਯਾਤਰੀ ਵਿਸਟਾਡੋਮ (ਪਾਰਦਰਸ਼ੀ) ਕੋਚਾਂ ਨਾਲ ਰੇਲ ਯਾਤਰਾ ਦਾ ਆਨੰਦ ਲੈ ਸਕਣਗੇ।
ਕਪੂਰਥਲਾ ਰੇਲ ਕੋਚ ਫੈਕਟਰੀ 30 ਨਵੇਂ ਵਿਸਟਾਡੋਮ ਕੋਚ ਬਣਾ ਰਹੀ ਹੈ, ਜਿਸ ਦਾ ਕੰਮ ਅੰਤਿਮ ਪੜਾਅ ‘ਤੇ ਹੈ। ਅਜਿਹੇ ‘ਚ ਦਸੰਬਰ ਦੇ ਅੰਤ ਤੱਕ ਕੁਝ ਵਿਸਟਾਡੋਮ ਕੋਚ ਤਿਆਰ ਹੋ ਜਾਣਗੇ। ਨਵੇਂ ਸਾਲ ‘ਚ ਸ਼ਿਮਲਾ ਘੁੰਮਣ ਆਉਣ ਵਾਲੇ ਲੋਕ ਵਿਸਟਾਡੋਮ ਕੋਚ ‘ਚ ਹੀ ਸਫਰ ਦਾ ਮਜ਼ਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵਿਸਟਾਡੋਮ ਕੋਚਾਂ ਦੀਆਂ ਖਿੜਕੀਆਂ ਅਤੇ ਛੱਤ ਪੂਰੀ ਤਰ੍ਹਾਂ ਕੱਚ ਦੀਆਂ ਬਣੀਆਂ ਹੋਈਆਂ ਹਨ। ਕੋਚਾਂ ਦੀਆਂ ਖਿੜਕੀਆਂ ਪਾਰਦਰਸ਼ੀ ਹਨ। ਇਨ੍ਹਾਂ ਕੋਚਾਂ ‘ਚ ਸਟੀਲ ਦੀ ਰੇਲਿੰਗ ਵੀ ਲੱਗੀ ਹੋਈ ਹੈ, ਜਿਸ ਕਾਰਨ ਇਹ ਹੋਰ ਵੀ ਖੂਬਸੂਰਤ ਲੱਗਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਵਿਸਟਾਡੋਮ ਕੋਚ ‘ਚ ਸਫਰ ਹੋਵੇਗਾ ਆਰਾਮਦਾਇਕ। ਕਿਉਂਕਿ, ਵਿਸਟਾਡੋਮ ਵਿੱਚ ਸਥਾਪਤ ਸੀਟਾਂ ਦੇ ਵਿਚਕਾਰ ਕਾਫ਼ੀ ਜਗ੍ਹਾ ਹੋਵੇਗੀ, ਤਾਂ ਜੋ ਯਾਤਰੀਆਂ ਨੂੰ ਸਫ਼ਰ ਕਰਨ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਯਾਤਰੀ ਸੀਟਾਂ ਨੂੰ ਵੀ ਚਾਰੇ ਪਾਸੇ ਘੁੰਮਾ ਸਕਣਗੇ। ਅਜਿਹੀ ਸਥਿਤੀ ਵਿੱਚ ਯਾਤਰੀਆਂ ਨੂੰ ਇੱਕ ਪਾਸੇ ਬੈਠਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।