ਪੰਜਾਬ ਦੇ ਲੁਧਿਆਣਾ ਵਿੱਚ ਘੁਮਾਰ ਮੰਡੀ ਸਥਿਤ Chaudhry Crockery House ‘ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਸਵੇਰ ਤੋਂ ਹੀ ਇਨਕਮ ਟੈਕਸ ਵਿਭਾਗ ਦੀ ਟੀਮ ਸ਼ਹਿਰ ਵਿੱਚ ਪਹੁੰਚ ਚੁੱਕੀ ਸੀ। Crockery ਹਾਊਸ ਖੁੱਲ੍ਹਦਿਆਂ ਹੀ ਟੀਮ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਸ਼ੋਅਰੂਮ ਦੇ ਖਾਤੇ ਆਦਿ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੂੰ ਲਗਾਤਾਰ ਮਹਾਨਗਰ ਦੇ ਕਾਰੋਬਾਰੀਆਂ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਟੈਕਸ ਚੋਰੀ ਨੂੰ ਲੈ ਕੇ ਅਪਡੇਟ ਮਿਲ ਰਹੀ ਹੈ। ਜਿਸਦੇ ਚੱਲਦਿਆਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਰੇਡ ਕਰਨ ਦੇ ਲਈ ਕਰੀਬ 8 ਤੋਂ 10 ਕਰਮਚਾਰੀ ਪਹੁੰਚੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਜਵੈਲਰਾਂ ‘ਤੇ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਸੀ। ਟੀਮ ਨੂੰ ਹਫ਼ਤੇ ਪਹਿਲਾਂ ਕਰੀਬ 11 ਕਰੋੜ ਨਕਦੀ ਅਤੇ 100 ਕਰੋੜ ਦੀ ਜ਼ਮੀਨੀ ਜਾਇਦਾਦ ਦੇ ਕਾਗਜ਼ਾਤ ਹੱਥ ਲੱਗੇ ਸੀ । ਹੁਣ ਇਸ ਰੇਡ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਰੇਡ ਦੇ ਬਾਅਦ ਹੀ ਪਤਾ ਚੱਲੇਗਾ। ਸ਼ੋਅਰੂਮ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਨੂੰ ਕੀਤਾ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: