ਅੱਜ ਦੇ ਸੰਵਿਧਾਨ ਬਣਾਉਣ ਵਾਲੇ ਡਾ. ਭੀਮਰਾਓ ਅੰਬੇਡਕਰ ਦੀ 67ਵੀਂ ਬਰਸੀ ਹੈ। ਬਾਬਾ ਸਾਹਿਬ ਨੂੰ ਭਾਰਤੀ ਸੰਵਿਧਾਨ ਦਾ ਥੰਮ੍ਹ ਮੰਨਿਆ ਜਾਂਦਾ ਹੈ। 14 ਅਪ੍ਰੈਲ 1891 ਨੂੰ ਜੰਮੇ ਅੰਬੇਡਕਰ ਨੇ ਜ਼ਿੰਦਗੀ ਭਰ ਦਲਿਤਾਂ ਦੇ ਉਥਾਨ ਦੇ ਲਈ ਸੰਘਰਸ਼ ਕੀਤਾ ਤੇ ਲੜਾਈ ਲੜੀ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਤੇ ਹੋਰ ਮੰਤਰੀਆਂ ਦੇ ਸੰਸਦ ਵਿੱਚ ਡਾ. ਬੀ.ਆਰ ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਮਹਾਪਰਿਨਿਰਵਾਨ ਦਿਵਸ ‘ਤੇ ਮੈਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਨੂੰ ਸਾਡੇ ਦੇਸ਼ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਯਾਦ ਹੈ । ਉਨ੍ਹਾਂ ਦੇ ਸੰਘਰਸ਼ਾਂ ਨੇ ਲੱਖਾਂ ਲੋਕਾਂ ਨੂੰ ਉਮੀਦ ਦਿੱਤੀ ਅਤੇ ਭਾਰਤ ਨੂੰ ਅਜਿਹਾ ਵਿਆਪਕ ਸੰਵਿਧਾਨ ਦੇਣ ਦੇ ਉਨ੍ਹਾਂ ਦੇ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਵੱਡੀ ਖਬਰ: ਮੂਸੇਵਾਲਾ ਕਤਲ ਮਾਮਲੇ ‘ਚ ਬੱਬੂ ਮਾਨ ਸਣੇ ਕਈਆਂ ਨਾਮੀ ਗਾਇਕਾਂ ਤੋਂ ਹੋਵੇਗੀ ਪੁੱਛਗਿੱਛ !
ਉੱਥੇ ਹੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਇੱਕ ਮਹਾਨ ਸਮਾਜ ਸੁਧਾਰਕ ਸੀ, ਜਿਨ੍ਹਾਂ ਨੇ ਪੀੜਤਾਂ ਦੇ ਕਲਿਆਣ ਦੀ ਡੂੰਘੀ ਚਿੰਤਾ ਕੀਤੀ ਅਤੇ ਜਾਤੀਗਤ ਰੁਕਾਵਟਾਂ ਅਤੇ ਅਸਮਾਨਤਾਵਾਂ ਨੂੰ ਦੂਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਸੰਵਿਧਾਨ ਚਲਾਉਣ ਵਿੱਚ ਉਨ੍ਹਾਂ ਦੇ ਮਹਤੱਵਪੂਰਨ ਯੋਗਦਾਨ ਦੇ ਲਈ ਰਾਸ਼ਟਰ ਉਨ੍ਹਾਂ ਦਾ ਕਰਜ਼ਦਾਰ ਹੈ।
ਵੀਡੀਓ ਲਈ ਕਲਿੱਕ ਕਰੋ -: