ਸ਼ਹਿਰ ਦਾ ਰਹਿਣ ਵਾਲਾ 15 ਸਾਲਾ ਅਰਸ਼ਦੀਪ ਸਿੰਘ ਕਾਮੇਡੀ ਵਾਈਲਡਲਾਈਫ ਫੋਟੋਗ੍ਰਾਫੀ ਐਵਾਰਡਜ਼ 2022 ਦੇ ਜੂਨੀਅਰ ਵਰਗ ਵਿੱਚ ਜੇਤੂ ਰਿਹਾ ਹੈ। ਉਸ ਨੇ ਆਪਣੀ ਫੋਟੋ ਆਈਸੀਯੂ ਬੁਆਏ ਲਈ ਐਵਾਰਡ ਜਿੱਤਿਆ ਹੈ। ਵਾਈਲਡ ਲਾਈਫ ਫੋਟੋਗ੍ਰਾਫ਼ਰਾਂ ਲਈ ਆਯੋਜਿਤ ਇਸ ਮੁਕਾਬਲੇ ਵਿੱਚ ਦੁਨੀਆ ਭਰ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਹਿੱਸਾ ਲੈਂਦੇ ਹਨ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 40 ਤਸਵੀਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਤੋਂ ਬਾਅਦ ਹਾਲ ਵਿੱਚ ਹੀ ਜੇਤੂਆਂ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਐਵਾਰਡ ਵਿੱਚ ਜੂਨੀਅਰ ਵਰਗ ਵਿੱਚ 15 ਸਾਲਾ ਅਰਸ਼ਦੀਪ ਸਿੰਘ ਜੇਤੂ ਰਿਹਾ ਹੈ। ਅਰਸ਼ਦੀਪ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਸਿੱਖਦੇ ਹਨ। ਸਿੱਖਣਾ ਹਰ ਰੋਜ਼ ਇੱਕ ਬਿਹਤਰ ਫੋਟੋਗ੍ਰਾਫਰ ਬਣਨ ਵਿੱਚ ਮਦਦ ਕਰਦਾ ਹੈ। ਇਸ ਮੁਕਾਬਲੇ ਲਈ ਵੋਟਿੰਗ ਨਵੰਬਰ ਵਿੱਚ ਹੋਈ ਸੀ ਅਤੇ ਨਤੀਜਾ 11 ਦਸੰਬਰ ਨੂੰ ਐਲਾਨਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਰਸ਼ਦੀਪ ਇਸ ਤੋਂ ਪਹਿਲਾਂ ਵੀ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨਾਮ ਜਿੱਤ ਚੁੱਕਾ ਹੈ। ਰਣਦੀਪ ਸਿੰਘ ਦੇ ਬੇਟੇ ਅਰਸ਼ਦੀਪ ਜੂਨੀਅਰ ਨੇ ਵੀ ਏਸ਼ੀਅਨ ਵਾਈਲਡਲਾਈਫ ਫੋਟੋਗ੍ਰਾਫਰ ਆਫ ਦਿ ਈਅਰ 2021 ਅਵਾਰਡ ਜਿੱਤਿਆ ਹੈ। ਉਸ ਦੀ ਦੂਜੀ ਫੋਟੋ ਨੂੰ ਜੂਨੀਅਰ ਵਰਗ ਵਿੱਚ ਉੱਚ ਸਨਮਾਨਤ (ਰਨਰ ਅੱਪ) ਐਲਾਨਿਆ ਗਿਆ।