ਇੱਕ ਪਾਸੇ ਜਿੱਥੇ ਆਏ ਦਿਨ ਦਾਜ ਦੇ ਪਿੱਛੇ ਹੋ ਰਹੇ ਜੁਰਮ ਦੇ ਮਾਮਲੇ ਖ਼ਬਰਾਂ ਵਿੱਚ ਆਉਂਦੇ ਹਨ ਉੱਥੇ ਹੀ ਹਰਿਆਣਾ ਵਿੱਚ ਕੁਝ ਲਾੜਿਆਂ ਨੇ ਦਾਜ ਨੂੰ ਠੁਕਰਾ ਕੇ ਮਿਸਾਲ ਕਾਇਮ ਕੀਤੀ ਹੈ। ਅਜਿਹੇ ਨਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਵੱਖ-ਵੱਖ ਥਾਵਾਂ ‘ਤੇ ਹੋਏ ਵਿਆਹਾਂ ਵਿੱਚ ਲਾੜਿਆਂ ਨੇ ਕੁੜੀ ਦੇ ਪਰਿਵਾਰ ਵੱਲੋਂ ਦਾਜ ਵਜੋਂ ਮਿਲ ਰਹੇ ਲੱਖਾਂ ਰੁਪਏ ਠੁਕਰਾਉਂਦਿਆਂ ਮਹਿਜ਼ 1 ਰੁਪਏ ਸ਼ਗਨ ਲੈ ਕੇ ਵਿਆਹ ਰਚਾ ਲਿਆ । ਜਿਸ ਤੋਂ ਬਾਅਦ ਮੁੰਡਿਆਂ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ।
ਐਲਨਾਬਾਦ ਦੇ ਪਿੰਡ ਮਿੱਠਨਪੁਰਾ ਵਾਸੀ ਦੇਵੀਰਾਮ ਦੇਹੜੂ ਦੀਆਂ ਧੀਆਂ ਕਵਿਤਾ ਅਤੇ ਆਇਨਾ ਦਾ ਵਿਆਹ ਸਿਰਸਾ ਜ਼ਿਲ੍ਹੇ ਦੇ ਪਿੰਡ ਗੁੜੀਆ (ਹਰਿਆਣਾ) ਦੇ ਰਹਿਣ ਵਾਲੇ ਪ੍ਰਹਿਲਾਦ ਪਿਲਾਨੀਆ ਦੇ ਪੁੱਤਰਾਂ ਸੁਨੀਲ ਅਤੇ ਮਨੀਸ਼ ਨਾਲ ਹੋਇਆ । ਜਦੋਂ ਪ੍ਰਹਿਲਾਦ ਪਿਲਾਨੀਆ 14 ਦਸੰਬਰ ਨੂੰ ਆਪਣੇ ਦੋਵੇਂ ਮੁੰਡਿਆਂ ਦੇ ਵਿਆਹ ਦੀ ਬਾਰਾਤ ਲੈ ਕੇ ਪਿੰਡ ਮਿੱਠਨਪੁਰਾ ਦੇਵੀਰਾਮ ਦੇਹੜੂ ਦੇ ਘਰ ਪਹੁੰਚਿਆ ਜਿੱਥੇ ਸੁਨੀਲ ਦਾ ਵਿਆਹ ਕਵਿਤਾ ਅਤੇ ਮਨੀਸ਼ ਦਾ ਵਿਆਹ ਆਇਨਾ ਨਾਲ ਹੋਇਆ। ਵਿਆਹ ਤੋਂ ਬਾਅਦ ਦੇਵੀਰਾਮ ਦੇਹੜੂ ਨੇ ਦੋਵਾਂ ਜਵਾਈਆਂ ਨੂੰ ਦਾਜ ਵਜੋਂ 1 ਲੱਖ 51 ਹਜ਼ਾਰ ਰੁਪਏ ਨਕਦ ਦਿੱਤੇ । ਮੁੰਡੇ ਵਾਲਿਆਂ ਨੇ ਦਾਜ ਦੀ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਗਨ ਵਜੋਂ ਸਿਰਫ਼ ਇਕ ਰੁਪਇਆ ਅਤੇ ਨਾਰੀਅਲ ਹੀ ਸਵੀਕਾਰ ਕੀਤਾ।
ਇਹ ਵੀ ਪੜ੍ਹੋ: 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ETO ਤੇ ਐਕਸਾਈਜ਼ ਇੰਸਪੈਕਟਰ ਰੰਗੇ ਹੱਥੀਂ ਕੀਤਾ ਕਾਬੂ
ਦਾਜ ਨੂੰ ਠੁਕਰਾ ਕੇ ਵਿਆਹ ਰਚਾਉਣ ਵਾਲੇ ਪਰਿਵਾਰ ਦੀ ਚਰਚਾ ਜ਼ੋਰਾਂ ‘ਤੇ ਹੈ। ਇਸ ਤੋਂ ਇਲਾਵਾ ਕੁੜੀ ਦੇ ਪਿਤਾ ਦੇਵੀਰਾਮ ਦੇਹੜੂ ਸਮੇਤ ਪੂਰੇ ਦੇਹੜੂ ਪਰਿਵਾਰ ਅਤੇ ਮਿੱਠਨਪੁਰਾ ਪਿੰਡ ਵਾਸੀਆਂ ਨੇ ਲਾੜਿਆਂ ਨੂੰ ਵਧਾਈ ਦਿੱਤੀ ਅਤੇ ਦਾਜ ਨਾ ਲੈਣ-ਦੇਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਸੁਨੀਲ ਅਤੇ ਮਨੀਸ਼ ਪਿਲਾਨੀਆ ਨੇ ਕਿਹਾ ਕਿ ਜੇਕਰ ਅੱਜ ਦੇ ਦੌਰ ਵਿੱਚ ਸਾਡਾ ਸਮਾਜ ਪਹਿਲਾਂ ਦੀ ਤਰ੍ਹਾਂ ਹੀ ਕੁੜੀ ਵਾਲਿਆਂ ਤੋਂ ਦਾਜ ਵਜੋਂ ਮੋਟੀਆਂ ਰਕਮਾਂ ਲੈਂਦਾ ਰਿਹਾ ਤਾਂ ਪੜ੍ਹੇ-ਲਿਖੇ ਨੌਜਵਾਨਾਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ । ਉਨ੍ਹਾਂ ਆਪਣੀ ਉਮਰ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਦਾ ਜਿੱਥੇ ਵੀ ਵਿਆਹ ਹੋਣਾ ਤੈਅ ਹੋਇਆ ਹੈ, ਉਹ ਸਾਰੇ ਵੀ ਆਪਣੇ ਪੜ੍ਹੇ-ਲਿਖੇ ਹੋਣ ਅਤੇ ਸਿਆਣਪ ਦਾ ਸਬੂਤ ਦਿੰਦੇ ਹੋਏ ਦਾਜ ਵਰਗੀ ਇਸ ਬੁਰਾਈ ਨੂੰ ਤਿਆਗ ਕੇ ਦਾਜ ਵਿਚ ਸਿਰਫ਼ ਕੁੜੀ ਨੂੰ ਅਪਨਾਉਣ ਤਾਂ ਜੋ ਧੀਆਂ ਦੇ ਮਾਪਿਆਂ ਤੇ ਵਿੱਤੀ ਕਰਜ਼ਾ ਨਾ ਚੜ੍ਹੇ।
ਵੀਡੀਓ ਲਈ ਕਲਿੱਕ ਕਰੋ -: