ਲੁਧਿਆਣਾ ਦੇ ਬੱਸ ਸਟੈਂਡ ‘ਤੇ ਵੱਡਾ ਹੰਗਾਮਾ ਹੋ ਗਿਆ। ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕੰਡਕਟਰ ਨੇ ਔਰਤ ਨੂੰ ਬੱਸ ‘ਚ ਚੜ੍ਹਾਉਣ ਆਏ ਬੰਦੇ ਦੇ ਥੱਪੜ ਮਾਰ ਦਿੱਤਾ। ਥੱਪੜ ਮਾਰਨ ਤੋਂ ਬਾਅਦ ਕੰਡਕਟਰ ਬੱਸ ‘ਚ ਬੈਠ ਕੇ ਨਿਕਲ ਗਿਆ। ਦਰਅਸਲ ਔਰਤ ਆਪਣੇ ਨਾਲ ਜ਼ਿਆਦਾ ਸਾਮਾਨ ਲੈ ਕੇ ਆਈ ਸੀ, ਜਿਸ ‘ਤੇ ਕੰਡਕਟਰ ਨੇ ਉਨ੍ਹਾਂ ਨੂੰ ਸਾਮਾਨ ਰੱਖਣ ਨਹੀਂ ਦਿੱਤਾ ਅਤੇ ਝਗੜਾ ਸ਼ੁਰੂ ਹੋ ਗਿਆ।
ਕੰਡਕਟਰ ਅਤੇ ਉਸ ਦੇ ਸਾਥੀਆਂ ਦੀ ਔਰਤ ਨਾਲ ਬਹਿਸ ਵੀ ਹੋਈ। ਕੰਡਕਟਰ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਉਹ ਬੱਸ ਵਿੱਚ ਮੁਫਤ ਸਫਰ ਕਰ ਸਕਦੀ ਹੈ ਪਰ ਸਮਾਨ ਨਹੀਂ ਲਿਜਾ ਸਕਦੀ। ਇਸ ਗੱਲ ਨੂੰ ਲੈ ਕੇ ਉਹ ਕਾਫੀ ਦੇਰ ਤੱਕ ਬਹਿਸ ਹੁੰਦੀ ਰਹੀ।

ਬੱਸ ਫਰੀਦਕੋਟ ਦੇ ਡਿਪੂ ਦੀ ਹੈ। ਕੰਡਕਸਟਰ ਵੱਲੋਂ ਬੰਦੇ ਤੇ ਔਰਤ ਨਾਲ ਕੀਤੇ ਗਏ ਵਿਵਹਾਰ ਦੀ ਸ਼ਿਕਾਇਤ ਪੀੜਤਾਂ ਵੱਲੋਂ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਬੱਸ ਸਟੈਂਡ ਦੇ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਨੇ ਦੱਸਿਆ ਕਿ ਫਰੀਦਕੋਟ ਦੇ PRTC ਦੇ ਜੀ.ਐੱਮ. ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤਾਂਕਿ ਕੰਡਰਟਰ ‘ਤੇ ਕਾਰਵਾਈ ਹੋ ਸਕੇ।
ਪਰਮਜੀਤ ਸਿੰਘ ਰਾਜੂ ਨੇ ਦੱਸਿਆ ਕਿ ਉਹ ਆਪਣੀ ਨੂੰਹ ਅਤੇ ਭਰਜਾਈ ਨੂੰ ਬੱਸ ਵਿੱਚ ਚੜ੍ਹਾਉਣ ਲਈ ਬੱਸ ਸਟੈਂਡ ਗਿਆ ਸੀ। ਉਸ ਨੇ ਉਨ੍ਹਾਂ ਨੂੰ ਬੱਸ ਵਿੱਚ ਬਿਠਾ ਦਿੱਤਾ। ਇਸੇ ਦੌਰਾਨ ਬੱਸ ਦਾ ਇੱਕ ਮੁਲਾਜ਼ਮ ਉਸ ਕੋਲ ਆਇਆ ਅਤੇ ਕਿਹਾ ਕਿ ਔਰਤਾਂ ਇਹ ਸਾਮਾਨ ਆਪਣੇ ਨਾਲ ਨਹੀਂ ਲਿਜਾ ਸਕਦੀਆਂ। ਜਿਸ ‘ਤੇ ਉਸ ਨੇ ਕਿਹਾ ਕਿ ਉਹ ਸਾਮਾਨ ਦੀ ਅੱਧੀ ਟਿਕਟ ਕੱਟ ਲਵੇ। ਉਹ ਬਿਨਾਂ ਸਾਮਾਨ ਕਿਵੇਂ ਜਾ ਸਕਦੀਆਂ ਹਨ?
ਪਰਮਜੀਤ ਨੇ ਦੱਸਿਆ ਕਿ ਜਿਸ ਤੋਂ ਬਾਅਦ ਕੰਡਕਟਰ ਨੇ ਬੈਗ ਚੁੱਕ ਕੇ ਬੱਸ ਤੋਂ ਬਾਹਰ ਸੁੱਟ ਦਿੱਤਾ ਅਤੇ ਔਰਤਾਂ ਨਾਲ ਗਲਤ ਵਤੀਰਾ ਕੀਤਾ। ਇਸ ਦੌਰਾਨ ਜਦੋਂ ਉਹ ਕੰਡਕਟਰ ਦੀਆਂ ਗਲਤ ਹਰਕਤਾਂ ਦੀ ਵੀਡੀਓ ਬਣਾਉਣ ਲੱਗਾ ਤਾਂ ਉਸ ਕੰਡਕਟਰ ਮੁਲਾਜ਼ਮ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਥੱਪੜ ਵੀ ਮਾਰ ਦਿੱਤਾ।

ਬੱਸ ਵਿੱਚ ਉਕਤ ਮੁਲਾਜ਼ਮ ਦੇ ਤਿੰਨ ਹੋਰ ਸਾਥੀ ਵੀ ਮੌਜੂਦ ਸਨ। ਜਦੋਂ ਉਸ ਨੇ ਨੂੰਹ ਅਤੇ ਉਸ ਦੀ ਭਰਜਾਈ ਨੂੰ ਦੂਜੀ ਬੱਸ ਵਿੱਚ ਬਿਠਾਇਆ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਬੱਸ ਵਿੱਚ ਚੜ੍ਹ ਗਿਆ ਅਤੇ ਸਾਮਾਨ ਦੀ ਟਿਕਟ ਕੱਟਣ ਲੱਗਾ। ਪਰਮਜੀਤ ਮੁਤਾਬਕ ਉਕਤ ਵਿਅਕਤੀ ਨੇ ਬੈਗ ਦੇ 190 ਰੁਪਏ ਵਸੂਲੇ ਅਤੇ ਉਸ ਵਿਅਕਤੀ ਨੇ ਟਿਕਟ ਦੇ 135 ਰੁਪਏ ਟਿਕਟ ਕੱਟੀ। ਔਰਤਾਂ ਦੇ ਪੈਸੇ ਜ਼ੀਰੋ ਹੀ ਜ਼ੀਰੋ ਕੱਟੇ ਗਏ ਹਨ ਅਤੇ ਤੀਜੀ ਟਿਕਟ ‘ਤੇ 135 ਲਿਖਿਆ ਹੋਇਆ ਸੀ, ਪਰ ਉਸ ਨੇ 190 ਰੁਪਏ ਲਏ ਹਨ।
ਇਹ ਵੀ ਪੜ੍ਹੋ : ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!
ਦੂਜੇ ਪਾਸੇ ਇਲਾਕੇ ਦੇ ‘ਆਪ’ ਆਗੂ ਮਹਿੰਦਰ ਪਾਲ ਨੇ ਦੱਸਿਆ ਕਿ ਪੀੜਤਾ ਉਨ੍ਹਾਂ ਦੇ ਵਾਰਡ ਦੀ ਰਹਿਣ ਵਾਲੀ ਹੈ। ਬੱਸ ਸਟੈਂਡ ‘ਤੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਲੁਧਿਆਣਾ ਪੀਆਰਟੀਸੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਵੇਖ ਲਈ ਹੈ। ਫਰੀਦਕੋਟ ਦੇ ਜੀ.ਐੱਮ. ਨੂੰਕਾਰਵਾਈ ਲਈ ਭੇਜ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























