ਚੀਨ ਵਿਚ ਕੋਰੋਨਾ ਦੇ ਵਧਦੇ ਮਾਲਿਆਂ ਨੇ ਭਾਰਤ ਸਣੇ ਦੁਨੀਆ ਭਰ ਵਿਚ ਚਿੰਤਾ ਵਧਾ ਦਿੱਤੀ ਹੈ। ਚੀਨ ਵਿਚ ਕੋਰੋਨਾ ਦੇ ਓਮੀਕ੍ਰਾਨ ਵੈਰੀਐਂਟ ਦੇ ਜਿਸ ਸਬ-ਵੈਰੀਐਂਟ BF.7 ਨੇ ਇਸ ਸਮੇਂ ਕਹਿਰ ਢਾਹਿਆ ਹੈ, ਉਸ ਦੇ ਚਾਰ ਮਾਮਲੇ ਭਾਰਤ ਵਿਚ ਵੀ ਮਿਲੇ ਹਨ।
ਜਾਣਕਾਰੀ ਮੁਤਾਬਕ BF.7 ਵੈਰੀਐਂਟ ਭਾਰਤ ਵਿਚ ਮਿਲੇ ਹਨ। ਗੁਜਰਾਤ ਤੇ ਓਡੀਸ਼ਾ ਵਿਚ ਇਹ ਵੈਰੀਐਂਟ ਮਿਲਿਆ ਹੈ। ਭਾਰਤ ਵਿਚ ਇਸ ਸਬ-ਵੈਰੀਐਂਟ ਦਾ ਜੁਲਾਈ ਵਿਚ ਇਕ ਸਤੰਬਰ ਵਿਚ 2 ਤੇ ਨਵੰਬਰ ਵਿਚ ਇਕ ਮਾਮਲਾ ਮਿਲਿਆ ਹੈ। ਦੱਸ ਦੇਈਏ ਕਿ BF7 ਵੈਰੀਐਂਟ BA.5 ਦਾ ਸਬ ਵੈਰੀਐਂਟ ਹੈ। ਚੀਨ ਵਿਚ ਮਾਮਲੇ ਵਧਾਉਣ ਦੇ ਪਿੱਛੇ ਇਹ ਵੈਰੀਐਂਟ ਅਹਿਮ ਹੈ।
ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਕੋਵਿਡ ਪਾਜਿਟਿਵ ਮਾਮਲਿਆਂ ਦੇ ਜੀਨੋਮ ਸੀਕਵੇਂਸਿੰਗ ਲੈਬ ਵਿਚ ਭੇਜਣ ਦਾ ਨਿਰਦੇਸ਼ ਪਹਿਲਾਂ ਹੀ ਦੇ ਦਿੱਤਾ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਸੂਰੇ ਸੂਬਿਆਂ ਨੂੰ ਭੇਜੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਜਾਪਾਨ, ਸੰਯੁਕਤ ਰਾਜ ਅਮਰੀਕਾ, ਕੋਰੀਆ ਗਣਰਾਜ, ਬ੍ਰਾਜ਼ੀਲ ਤੇ ਚੀਨ ਵਿਚ ਕੋਰੋਨਾ ਦੇ ਮਾਮਲਿਆਂ ਦ ਅਚਾਨਕ ਤੇਜ਼ੀ ਨੂੰ ਦੇਖਦੇ ਹੋਏ ਨਵੇਂ ਵੈਰੀਐਂਟ ਨੂੰ ਟਰੈਕ ਕਰਨ ਲਈ ਕੋਵਿਡ ਪਾਜੀਟਿਵ ਮਾਮਲਿਆਂ ਦੇ ਜੀਨੋਮ ਸੀਕਵੇਂਸਿੰਗ ਨੂੰ ਤਿਆਰ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਫੰਡ ‘ਚ ਗੜਬੜੀ ਦੇ ਦੋਸ਼ ‘ਚ ਮਹਿਲਾ ਸਰਪੰਚ ਗ੍ਰਿਫਤਾਰ, ਮਨਰੇਗਾ ਦੇ ਦੋ ਅਧਿਕਾਰੀਆਂ ਸਣੇ ਨਿੱਜੀ ਵਿਅਕਤੀ ‘ਤੇ FIR
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਨੇ ਪਿਛਲੇ 24 ਘੰਟਿਆਂ ਵਿਚ 131 ਤਾਜਾ ਕੋਵਿਡ ਪਾਜੀਟਿਵ ਮਾਮਲੇ ਆਏ ਹਨ। ਸਰਗਰਮ ਮਾਮਲਿਆਂ ਦੀ ਗਿਣਤੀ 3408 ਹੈ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 3 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਰਾਸ਼ਟਰੀ ਮੁਹਿੰਮ ਤਹਿਤ ਹੁਣ ਤੱਕ ਕੋਵਿਡ ਵੈਕਸੀਨ ਦੀਆਂ ਲਗਭਗ 220 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: